ਪਟਿਆਲਾ : ਵਿਜੀਲੈਂਸ ਮੋਹਾਲੀ ਦੀ ਟੀਮ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ SDO ਨੂੰ ਗ੍ਰਿਫ਼ਤਾਰ ਕੀਤਾ ਹੈ। ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਐਸ.ਡੀ.ਓ ਮਹਿੰਦਰ ਸਿੰਘ ਨੇ ਪਿੰਡ ਪੇਧਨੀ ਥਾਣਾ ਭਾਦਸੋਂ ਦੇ ਵਾਸੀ ਮਨਿੰਦਰ ਸਿੰਘ ਪੁੱਤਰ ਜੈ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ, ਵਾਸੀ ਮੋਹਾਲੀ ਤੋਂ ਮੋਟਰ ਦਾ ਕਨੈਕਸ਼ਨ ਬਦਲਵਾਣ ਦੇ ਬਦਲੇ ‘ਚ ਪੈਸੇ ਦੀ ਮੰਗ ਕੀਤੀ ਸੀ।
ਇਸ ਦੌਰਾਨ ਫਲਾਇੰਗ ਸਕੁਐਡ ਮੋਹਾਲੀ ਦੀ ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਐਸ.ਡੀ.ਓ ਮਹਿੰਦਰ ਸਿੰਘ ਨੂੰ ਰੰਗੇ ਹੱਥੀਂ ਫੜ ਲਿਆ। ਇਸ ਸੰਬੰਧ ‘ਚ ਵਿਜਿਲੈਂਸ ਦੁਆਰਾ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।