ਕੈਨੇਡਾ : ਵੈਨਕੂਵਰ ਤੋਂ ਚੜਦੇ ਪਾਸੇ ਸਥਿਤ ਬ੍ਰਿਟਿਸ਼ ਕੋਲੰਬੀਆ (British Columbia) ਸੂਬੇ ਦੇ ਐਫਸਫੋਰਡ ਸ਼ਹਿਰ ਦੀ ਇੱਕ ਪਾਰਕ ’ਚ ਚਾਕੂ ਮਾਰਨ ਦੀ ਇੱਕ ਘਟਨਾ ’ਚ ਇੱਕ ਨੌਜਵਾਨ ਦੇ ਮਾਰੇ ਜਾਣ ਦੀ ਸੂਚਨਾ ਹੈ।
ਪ੍ਰਾਪਤ ਵੇਰਵਿਆਂ ਮੁਤਾਬਿਕ ਐਫਸਫੋਰਡ ਪੁਲਿਸ ਨੂੰ 2600 ਬਲਾਕ ’ਚ ਬਣੇ ਲਾਰਚ ਪਾਰਕ ’ਚ ਛੁਰੇਬਾਜ਼ੀ ਦੀ ਘਟਨਾ ’ਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਅਤੇ ਐਂਬੂਲੈਂਸ ਵੱਲੋਂ ਜ਼ਖ਼ਮੀ ਹੋਏ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜ਼ਖ਼ਮੀ ਜ਼ਿਆਦਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸਬੰਧੀ ਦੋ ਸ਼ਕੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।