ਟੋਰਾਂਟੋ : ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਡਾਕ ਮੁਲਾਜ਼ਮ ਸ਼ੁੱਕਰਵਾਰ ਤੋਂ ਮੁੜ ਹੜਤਾਲ ’ਤੇ ਜਾ ਸਕਦੇ ਹਨ ਅਤੇ ਛੇ ਮਹੀਨੇ ਵਿਚ ਦੂਜੀ ਵਾਰ ਕੰਮਕਾਜ ਠੱਪ ਹੁੰਦਾ ਨਜ਼ਰ ਆ ਰਿਹਾ ਹੈ। ਕੈਨੇਡਾ ਪੋਸਟ ਦੇ 55 ਹਜ਼ਾਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੱਖਾਂ ਲੋਕ ਅਤੇ ਕਾਰੋਬਾਰੀ ਅਦਾਰੇ ਪ੍ਰਭਾਵਤ ਹੋਣਗੇ ਜਿਨ੍ਹਾਂ ਨੂੰ ਡਾਕ ਮੁਲਾਜ਼ਮਾਂ ਵੱਲੋਂ ਹਰ ਸਾਲ ਦੋ ਅਰਬ ਤੋਂ ਵੱਧ ਚਿੱਠੀਆਂ ਅਤੇ 30 ਕਰੋੜ ਪਾਰਸਲ ਪੁੱਜਦੇ ਕੀਤੇ ਜਾਂਦੇ ਹਨ। ਕ੍ਰਾਊਨ ਕਾਰਪੋਰੇਸ਼ਨ ਨੇ ਦੱਸਿਆ ਕਿ ਹੜਤਾਲ ਹੋਣ ਦੀ ਸੂਰਤ ਵਿਚ ਚਿੱਠੀਆਂ ਜਾਂ ਪਾਰਸਲ ਲੈਣੇ ਬੰਦ ਕਰ ਦਿਤੇ ਜਾਣਗੇ ਪਰ ਸਮਾਜਿਕ ਸਹਾਇਤਾ ਦੇ ਚੈਕਸ ਦੀ ਡਿਲੀਵਰੀ ਪਹਿਲਾਂ ਵਾਂਗ ਹੁੰਦੀ ਰਹੇਗੀ।
ਕੈਨੇਡਾ ਪੋਸਟ ਦੇ ਇਕ ਬੁਲਾਰੇ ਨੇ ਕਿਹਾ ਕਿ ਹੜਾਤਲ ਕਰ ਕੇ ਅਦਾਰੇ ਦੀ ਆਰਥਿਕ ਹਾਲਤ ਹੋਰ ਬਦਤਰ ਹੋਣ ਦਾ ਖਤਰਾ ਹੈ ਜੋ ਪਹਿਲਾਂ ਹੀ ਨਿਘਾਰ ਵੱਲ ਜਾ ਰਹੀ ਹੈ। 22 ਮਈ ਦਾ ਦਿਨ ਨੇੜੇ ਆਉਂਦਾ ਦੇਖ ਵੱਡੇ ਪੱਧਰ ’ਤੇ ਚਿੱਠੀਆਂ ਜਾਂ ਪਾਰਸਲ ਭੇਜਣ ਵਾਲਿਆਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਵਿਚ 32 ਦਿਨ ਦੀ ਹੜਤਾਲ ਦੌਰਾਨ ਲੱਖਾਂ ਦੀ ਗਿਣਤੀ ਵਿਚ ਚਿੱਠੀਆਂ ਦਾ ਢੇਰ ਲੱਗ ਗਿਆ ਸੀ। ਉਧਰ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਨੇ ਦੋਸ਼ ਲਾਇਆ ਕਿ ਇੰਪਲੌਇਰ ਵੱਲੋਂ ਇਕ ਪਾਸੜ ਤੌਰ ’ਤੇ ਕੰਮਕਾਜ ਦੇ ਹਾਲਾਤ ਵਿਚ ਤਬਦੀਲੀ ਕੀਤੇ ਜਾਣ ਅਤੇ ਮੁਲਾਜ਼ਮਾਂ ਦੇ ਭੱਤੇ ਰੱਦ ਕਰਨ ਦੇ ਮੱਦੇਨਜ਼ਰ 72 ਘੰਟੇ ਦਾ ਨੋਟਿਸ ਦਿਤਾ ਗਿਆ ਹੈ।
ਮੁਲਾਜ਼ਮ ਯੂਨੀਅਨ ਨੇ ਖੁੱਲ੍ਹੇ ਰੱਖੇ ਗੱਲਬਾਤ ਦੇ ਦਰਵਾਜ਼ੇ ਸਰਵਿਸ ਕੈਨੇਡਾ ਮੁਤਾਬਕ ਹੜਤਾਲ ਦੌਰਾਨ ਆਰਥਿਕ ਸਹਾਇਤਾ ਵਾਲੀਆਂ ਯੋਜਨਾਵਾਂ ਅਧੀਨ 94 ਫੀਸਦੀ ਤੋਂ 98 ਫੀਸਦੀ ਲੋਕਾਂ ਦੇ ਖਾਤਿਆਂ ਵਿਚ ਰਕਮ ਜਮ੍ਹਾਂ ਕੀਤੀ ਗਈ। ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਦਰਮਿਆਨ ਹੋਏ ਸਮਝੌਤੇ ਮੁਤਾਬਕ ਹੜਤਾਲ ਦੀ ਸੂਰਤ ਵਿਚ ਵੀ ਕੈਨੇਡਾ ਚਾਈਲਡ ਬੈਨੇਫਿਟ, ਓਲਡ ਏਜ ਸਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲੈਨ ਦੀਆਂ ਅਦਾਇਗੀਆਂ ਲਾਭਪਾਤਰੀਆਂ ਤੱਕ ਪੁੱਜਦੀਆਂ ਕਰਨੀਆਂ ਲਾਜ਼ਮੀ ਹਨ।
ਇਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕੈਨੇਡਾ ਪੋਸਟ
ਇਹ ਹੜਤਾਲ, ਕੈਨੇਡਾ ਪੋਸਟ ਦੇ ਭਵਿੱਖ ਬਾਰੇ ਕਈ ਚਿੰਤਾਵਾਂ ਦੇ ਵਿਚਕਾਰ ਆਈ ਹੈ, ਜਿਸਨੇ 2023 ਵਿੱਚ $845 ਮਿਲੀਅਨ ਦੇ ਸੰਚਾਲਨ ਘਾਟੇ ਨੂੰ ਦਰਜ ਕੀਤਾ ਸੀ। ਸ਼ੁੱਕਰਵਾਰ ਨੂੰ, 158 ਸਾਲ ਪੁਰਾਣੀ ਸੰਸਥਾ ‘ਤੇ ਇੱਕ ਸੰਘੀ ਕਮਿਸ਼ਨਡ ਰਿਪੋਰਟ ਨੇ ਇਸਦੇ ਫਲੈਗਿੰਗ ਕਾਰੋਬਾਰੀ ਮਾਡਲ ਨੂੰ ਉਜਾਗਰ ਕੀਤਾ ਅਤੇ ਬੁਨਿਆਦੀ ਤਬਦੀਲੀਆਂ ਦੀ ਸਿਫਾਰਸ਼ ਕੀਤੀ, ਜਿਸ ਵਿੱਚ ਵਿਅਕਤੀਗਤ ਰਿਹਾਇਸ਼ਾਂ ਲਈ ਰੋਜ਼ਾਨਾ ਘਰ ਘਰ ਜਾ ਕੇ ਡਾਕ ਡਿਲੀਵਰੀ ਨੂੰ ਖਤਮ ਕਰਨਾ ਅਤੇ ਕਾਰੋਬਾਰਾਂ ਲਈ ਇਸਨੂੰ ਜਾਰੀ ਰੱਖਣਾ ਸ਼ਾਮਲ ਹੈ।
ਕਮਿਸ਼ਨ ਦੀ ਅਗਵਾਈ ਕਰਨ ਵਾਲੇ ਵਿਲੀਅਮ ਕਪਲਾਨ ਦੁਆਰਾ 162 ਪੰਨਿਆਂ ਦੇ ਪੇਪਰ ਵਿੱਚ ਕਿਹਾ ਗਿਆ ਹੈ ਕਿ ਪੇਂਡੂ ਡਾਕਘਰ ਬੰਦ ਕਰਨ ਅਤੇ ਕਮਿਊਨਿਟੀ ਮੇਲਬਾਕਸ ‘ਤੇ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਜਾਣਾ ਚਾਹੀਦਾ ਹੈ। “ਮੇਰੀਆਂ ਸਿਫ਼ਾਰਸ਼ਾਂ ਮੇਰੇ ਇਸ ਸਿੱਟੇ ‘ਤੇ ਅਧਾਰਤ ਹਨ ਕਿ ਕੈਨੇਡਾ ਪੋਸਟ ਨੂੰ ਇੱਕ ਮਹੱਤਵਪੂਰਨ ਰਾਸ਼ਟਰੀ ਸੰਸਥਾ ਵਜੋਂ ਸੁਰੱਖਿਅਤ ਰੱਖਣ ਦਾ ਇੱਕ ਤਰੀਕਾ ਹੈ। ਮੈਂ ਉਨ੍ਹਾਂ ਨੂੰ ਮੌਜੂਦਾ ਸਮੱਸਿਆ ਦਾ ਜਵਾਬ ਦੇਣ ਲਈ ਤਿਆਰ ਕੀਤਾ ਹੈ: ਅਸੀਂ ਸਮੂਹਿਕ ਸਮਝੌਤਿਆਂ ਨਾਲ ਢਾਂਚਾਗਤ ਤਬਦੀਲੀਆਂ ਲਿਆ ਕੇ ਵਧ ਰਹੇ ਵਿੱਤੀ ਨੁਕਸਾਨ ਨੂੰ ਰੋਕ ਸਕਦੇ ਹਾਂ।”