ਮੋਗਾ : ਮੋਗਾ ਵਿੱਚ ਸਰਕਾਰੀ ਆਈ.ਟੀ.ਆਈ. ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲੁਧਿਆਣਾ ਤੋਂ ਮੋਗਾ ਆ ਰਹੀ ਇਕ ਸ਼ਿਫਟ ਕਾਰ ਅਚਾਨਕ ਟਾਇਰ ਫਟਣ ਕਾਰਨ ਆਪਣਾ ਸੰਤੁਲਨ ਗੁਆ ਬੈਠੀ ਅਤੇ ਦੂਜੇ ਪਾਸਿਓਂ ਆ ਰਹੇ ਸੈਨਿਕਾਂ ਦੇ ਕਾਫਲੇ ਨਾਲ ਟਕਰਾ ਗਈ।
ਇਸ ਦੌਰਾਨ, ਲੁਧਿਆਣਾ ਤੋਂ ਆ ਰਹੀ ਕਾਰ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੋਗਾ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।ਸਮਾਜ ਸੇਵਾ ਸੁਸਾਇਟੀ ਦੇ ਆਗੂ ਗੁਰਸੇਵਕ ਸੰਨਿਆਸੀ ਨੇ ਦੱਸਿਆ ਕਿ ਗੱਡੀ ਦਾ ਟਾਇਰ ਅਚਾਨਕ ਫਟ ਗਿਆ ਅਤੇ ਇਹ ਫੌਜ ਦੀ ਗੱਡੀ ਨਾਲ ਟਕਰਾ ਗਈ।