Sports News : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਖਤਮ ਹੋਣ ਤੋਂ ਬਾਅਦ ਆਈ.ਪੀ.ਐਲ 2025 ਦੀ ਵਾਪਸੀ ਹੋ ਰਹੀ ਹੈ। ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ 17 ਮਈ ਨੂੰ ਹੋਣ ਵਾਲੇ ਮੈਚ ਨਾਲ ਆਈ.ਪੀ.ਐਲ 2025 ਫਿਰ ਸ਼ੁਰੂ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਆਰ.ਸੀ.ਬੀ ਨੂੰ ਪਲੇਆਫ ਲਈ ਕੁਆਲੀਫਾਈ ਕਰਨ ਲਈ ਆਪਣੇ ਬਾਕੀ ਤਿੰਨ ਮੈਚਾਂ ਵਿੱਚੋਂ ਸਿਰਫ਼ ਇੱਕ ਜਿੱਤਣਾ ਹੋਵੇਗਾ। ਹਾਲਾਂਕਿ, ਫਰੈਂਚਾਇਜ਼ੀ ਦੀ ਕੋਸ਼ਿਸ਼ 2 ਮੁਕਾਬਲੇ ਜਿੱਤ ਨਾਲ ਟਾੱਪ ਉੱਪਰ ਹੋਵੇਗੀ। ਕੋਲਕਾਤਾ ਭਲੇ ਹੀ ਆਪਣੇ ਬਚੇ ਹੋਏ ਦੋਨੋ ਮੈਚ ਜਿੱਤ ਲੈਂਦਾ ਹੈ, ਤਾਂ ਫਿਰ ਵੀ ਉਨ੍ਹਾਂ ਦੇ ਸਿਰਫ਼ 15 ਅੰਕ ਹੀ ਹੋਣਗੇ। ਅਜਿਹੇ ਵਿੱਚ, ਉਨ੍ਹਾਂ ਨੂੰ ਪਲੇਆਫ ਵਿੱਚ ਜਗ੍ਹਾ ਬਣਾਉਣ ਲਈ ਕਿਸਮਤ ਦੇ ਸਾਥ ਦੀ ਲੋੜ ਹੋਵੇਗੀ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ, ਆਈ.ਪੀ.ਐਲ 2025 ਨੂੰ ਵਿਚਕਾਰ ਹੀ ਰੋਕਣਾ ਪਿਆ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਵਿਦੇਸ਼ੀ ਖਿਡਾਰੀ ਆਪਣੇ ਘਰ ਵਾਪਸ ਪਰਤ ਗਏ। ਹੁਣ ਸਥਿਤੀ ਸਮਾਨਧ ਹੋ ਗਈ ਹੈ, ਪਰ ਹੁਣ ਤੱਕ ਕੋਈ ਖਿਡਾਰੀ ਵਾਪਸ ਨਹੀਂ ਆਇਆ। ਦੂਜੇ ਪਾਸੇ, ਆਰ.ਸੀ.ਬੀ ਦੇ ਕਪਤਾਨ ਰਜਤ ਪਾਟੀਦਾਰ ਵੀ ਜ਼ਖਮੀ ਹੋ ਗਏ। ਹਾਲਾਂਕਿ, ਮੈਚ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਅਭਿਆਸ ਕੀਤਾ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਕੋਲਕਾਤਾ ਦੇ ਖ਼ਿਲਾਫ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ।
ਆਰ.ਸੀ.ਬੀ ਵੱਲੋਂ, ਜੈਕਬ ਬੈਥਲ ਜਾਂ ਫਿਲ ਸਾਲਟ ਵਿਰਾਟ ਕੋਹਲੀ ਦੇ ਜੋੜੀਦਾਰ ਹੋ ਸਕਦੇ ਹਨ। ਕੋਹਲੀ ਟੈਸਟ ਤੋਂ ਸੰਨਿਆਸ ਲੈਣ ਤੋਂ ਬਾਅਦ ਮੈਦਾਨ ‘ਤੇ ਉਤਰਨਗੇ। ਦੇਵਦੱਤ ਪਾਡਿਕਲ ਦੀ ਜਗ੍ਹਾ ਟੀਮ ਵਿੱਚ ਲੈਣ ਵਾਲੇ ਮਯੰਕ ਅਗਰਵਾਲ ਨੂੰ ਨੰਬਰ 3 ‘ਤੇ ਅਜ਼ਮਾਇਆ ਜਾ ਸਕਦਾ ਹੈ। ਕਪਤਾਨ ਪਾਟੀਦਾਰ ਨੂੰ ਨੰਬਰ 4 ‘ਤੇ ਅਤੇ ਵਿਕਟਕੀਪਰ ਜਿਤੇਸ਼ ਸ਼ਰਮਾ ਨੂੰ ਨੰਬਰ 5 ‘ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਟਿਮ ਡੇਵਿਡ ਹੇਠਲੇ ਕ੍ਰਮ ਵਿੱਚ ਖੇਡ ਸਕਦਾ ਹੈ। ਕਰੁਣਾਲ ਪੰਡਯਾ ਇੱਕ ਵਾਰ ਫਿਰ ਇੱਕ ਆਲਰਾਊਂਡਰ ਦੀ ਭੂਮਿਕਾ ਵਿੱਚ ਨਜ਼ਰ ਆ ਸਕਦੇ ਹਨ। ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਲੁੰਗੀ ਨਗਿੜੀ ਅਤੇ ਯਸ਼ ਦਿਆਲ ਦੇ ਮੋਢਿਆਂ ‘ਤੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਹੋ ਸਕਦੀ ਹੈ।
ਆਰ.ਸੀ.ਬੀ ਦੇ ਸੰਭਾਵੀ ਪਲੇਇੰਗ 11
ਜੈਕਬ ਬੈਥਲ/ਫਿਲ ਸਾਲਟ, ਵਿਰਾਟ ਕੋਹਲੀ, ਮਯੰਕ ਅਗਰਵਾਲ, ਰਜਤ ਪਾਟੀਦਾਰ (ਕਪਤਾਨ, ਫਿਟਨੈਸ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਰੋਮੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਲੁੰਗੀ ਨਗੀਡੀ, ਯਸ਼ ਦਿਆਲ।
ਪ੍ਰਭਾਵਕ ਖਿਡਾਰੀ: ਸੁਯਸ਼ ਸ਼ਰਮਾ
ਕੋਲਕਾਤਾ ਪਲੇਇੰਗ 11 ਵਿੱਚ ਬਹੁਤੇ ਬਦਲਾਅ ਨਹੀਂ ਕਰਨਾ ਚਾਹੇਗਾ। ਟੀਮ ਅੰਗਕ੍ਰਿਸ਼ ਰਘੂਵੰਸ਼ੀ, ਮਨੀਸ਼ ਪਾਂਡੇ, ਆਂਦਰੇ ਰਸਲ ਅਤੇ ਰਿੰਕੂ ਸਿੰਘ ‘ਤੇ ਭਰੋਸਾ ਕਰ ਸਕਦੀ ਹੈ।
ਕੇ.ਕੇ.ਆਰ ਦਾ ਸੰਭਾਵੀ ਪਲੇਇੰਗ 11
ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਸੁਨੀਲ ਨਰਾਇਣ, ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਮਨੀਸ਼ ਪਾਂਡੇ, ਆਂਦਰੇ ਰਸੇਲ, ਰਿੰਕੂ ਸਿੰਘ, ਮੋਈਨ ਅਲੀ, ਰਮਨਦੀਪ ਸਿੰਘ, ਵੈਭਵ ਅਰੋੜਾ, ਵਰੁਣ ਚੱਕਰਵਰਤੀ।