ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਜਾਵੇਗਾ। ਨਤੀਜਾ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੁਆਰਾ ਦੁਪਹਿਰ 2.30 ਵਜੇ ਘੋਸ਼ਿਤ ਕੀਤਾ ਜਾਵੇਗਾ। ਵਿਦਿਆਰਥੀ ਅੱਜ ਤੋਂ ਹੀ ਇਸਨੂੰ ਵੈੱਬਸਾਈਟ ‘ਤੇ ਦੇਖ ਸਕਣਗੇ। ਬੋਰਡ ਵੱਲੋਂ ਕੋਈ ਵੱਖਰਾ ਗਜ਼ਟ ਤਿਆਰ ਨਹੀਂ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਸਿਰਫ਼ ਵੈੱਬਸਾਈਟ ਤੋਂ ਹੀ ਨਤੀਜਾ ਦੇਖਣਾ ਪਵੇਗਾ।
ਕਿਵੇਂ ਦੇਖ ਸਕਦੇ ਹੋ ਨਤੀਜਾ ?:-
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ ।
ਹੋਮਪੇਜ ਦਿਖਾਈ ਦੇਣ ‘ਤੇ ਨਤੀਜੇ ਵਿਕਲਪ ‘ਤੇ ਕਲਿੱਕ ਕਰੋ ।
ਇਸ ਤੋਂ ਬਾਅਦ 10ਵੀਂ ਜਮਾਤ ਦਾ ਲਿੰਕ ਚੁਣੋ ।