Home Canada PM ਮਾਰਕ ਕਾਰਨੀ ਨੇ ਮੰਤਰੀ ਮੰਡਲ ‘ਚ ਕੀਤਾ ਫੇਰਬਦਲ, 38 ਮੈਂਬਰ ਕੀਤੇ...

PM ਮਾਰਕ ਕਾਰਨੀ ਨੇ ਮੰਤਰੀ ਮੰਡਲ ‘ਚ ਕੀਤਾ ਫੇਰਬਦਲ, 38 ਮੈਂਬਰ ਕੀਤੇ ਸ਼ਾਮਲ

0

ਵੈਨਕੂਵਰ : ਕੈਨੇਡਾ ਵਿੱਚ ਚੋਣਾਂ ਜਿੱਤਣ ਤੋਂ ਬਾਅਦ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਦਿਨ ਆਪਣੀ ਕੈਬਨਿਟ ਦਾ ਗਠਨ ਕੀਤਾ। ਨਵੀਂ ਕੈਬਨਿਟ ਵਿੱਚ ਕੁੱਲ 38 ਮੈਂਬਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 28 ਕੈਬਨਿਟ ਮੰਤਰੀ ਅਤੇ 10 ਰਾਜ ਮੰਤਰੀ ਹਨ। ਇਨ੍ਹਾਂ ਰਾਜ ਮੰਤਰੀਆਂ ਨੂੰ ਵੱਖ-ਵੱਖ ਵਿਭਾਗਾਂ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ। ਇਸ ਮੰਤਰੀ ਮੰਡਲ ਵਿੱਚ ਇੱਕ ਭਾਰਤੀ ਨੇਤਾ ਨੂੰ ਵੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ।

ਨਵੇਂ ਬਣੇ ਮੰਤਰੀ ਮੰਡਲ ਵਿਚ ਕੁਝ ਪੁਰਾਣੇ ਚਿਹਰਿਆਂ ਸਮੇਤ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚ 13 ਮੰਤਰੀ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜਨਗੇ। ਇਹਨਾਂ ਮੰਤਰੀਆਂ ਦੀ ਸੂਚੀ ਵਿਚ ਭਾਰਤੀ ਮੂਲ ਨਾਲ ਸੰਬੰਧਿਤ ਅਨੀਤਾ ਆਨੰਦ ਨੂੰ ਵਿਦੇਸ਼ ਵਿਭਾਗ, ਮਨਿੰਦਰ ਸਿੱਧੂ ਨੂੰ ਕੌਮਾਂਤਰੀ ਵਪਾਰ ਵਿਭਾਗ, ਰਣਦੀਪ ਸਰਾਏ ਅਤੇ ਰੂਬੀ ਸਹੋਤਾ ਨੂੰ ਰਾਜ ਮੰਤਰੀਆਂ ਵਜੋਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅੱਜ ਦੇ ਸਮਾਗਮ ਦੇ ਅਖੀਰ ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਕੈਨੇਡਾ ਦੀ ਕੌਮੀ ਏਕਤਾ, ਆਰਥਿਕ ਪੁਨਰ ਨਿਰਮਾਣ ਅਤੇ ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਅਗਵਾਈ ਲਈ ਯਤਨਸ਼ੀਲ ਰਹੇਗੀ। ਅਤੇ ਸਰਕਾਰ ਨਵੀਆਂ ਦਿਸ਼ਾਵਾਂ ਵਿਚ ਅੱਗੇ ਵਧਦਿਆਂ ਕਨੇਡੀਅਨ ਲੋਕਾਂ ਦੀ ਭਲਾਈ ਸਮੇਤ ਦੇਸ਼ ਦੀ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ।

ਪ੍ਰਧਾਨ ਮੰਤਰੀ ਦੇ 10 ਰਾਜ ਸਚਿਵ (ਸੇਕ੍ਰੇਟਰੀ ਆਫ ਸਟੇਟ):

ਨਾਮ                      ਜ਼ਿੰਮੇਵਾਰੀ
ਬਕਲੀ ਬੇਲੇਂਜਰ           ਗ੍ਰਾਮੀਣ ਵਿਕਾਸ
ਸਟੀਫਨ ਫੂਹਰ            ਰੱਖਿਆ ਖਰੀਦ
ਏਨਾ ਗੈਨੀ                ਬੱਚੇ ਅਤੇ ਯੁਵਾਂ
ਵੇਨ ਲਾਂਗ                ਕਰ ਅਤੇ ਵਿੱਤੀ ਸੰਸਥਾਵਾਂ
ਸਟੀਫਨੀ ਮੈਕਲੀਨ       ਵਰਿਸ਼ਠ ਨਾਗਰਿਕ
ਨਾਥਲੀ ਪ੍ਰਾਵੋਸਟ         ਪ੍ਰਾਕ੍ਰਿਤਿਕ ਸਾਧਨ
ਰੂਬੀ ਸਹੋਤਾ              ਰਾਜ ਮੰਤਰੀ ਜੁਰਮ ਰੋਕੂ ਵਿਭਾਗ
ਰੰਦੀਪ ਸਰਾਈ            ਅੰਤਰਰਾਸ਼ਟਰੀ ਵਿਕਾਸ
ਐਡਮ ਵੈਨ ਕੋਏਵਰਡੇਨ   ਖੇਡ
ਜੌਨ ਜ਼ੇਰੂਚੇਲੀ ਸ਼ਰਮ      ਕਿਰਤ

NO COMMENTS

LEAVE A REPLY

Please enter your comment!
Please enter your name here

Exit mobile version