Homeਦੇਸ਼ਭਾਜਪਾ ਨੇਤਾ ਦਿਲੀਪ ਘੋਸ਼ ਦੇ ਸੌਤੇਲੇ ਪੁੱਤਰ ਪ੍ਰੀਤਮ ਮਜੂਮਦਾਰ ਦੀ ਘਰੋਂ ਮਿਲੀ...

ਭਾਜਪਾ ਨੇਤਾ ਦਿਲੀਪ ਘੋਸ਼ ਦੇ ਸੌਤੇਲੇ ਪੁੱਤਰ ਪ੍ਰੀਤਮ ਮਜੂਮਦਾਰ ਦੀ ਘਰੋਂ ਮਿਲੀ ਲਾਸ਼ , ਮਚਿਆ ਹੜਕੰਪ

ਕੋਲਕਾਤਾ : ਕੋਲਕਾਤਾ ਦੇ ਨਿਊ ਟਾਊਨ ਇਲਾਕੇ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਭਾਜਪਾ ਨੇਤਾ ਦਿਲੀਪ ਘੋਸ਼ ਦੇ ਸੌਤੇਲੇ ਪੁੱਤਰ ਪ੍ਰੀਤਮ ਮਜੂਮਦਾਰ ਦੀ ਲਾਸ਼ ਉਨ੍ਹਾਂ ਦੇ ਘਰੋਂ ਮਿਲੀ। ਇਹ ਘਰ ਦਿਲੀਪ ਘੋਸ਼ ਦੀ ਪਤਨੀ ਰਿੰਕੂ ਮਜੂਮਦਾਰ ਦਾ ਹੈ, ਜੋ ਹਾਲ ਹੀ ਵਿੱਚ ਉਨ੍ਹਾਂ ਨਾਲ ਵਿਆਹ ਤੋਂ ਬਾਅਦ ਇੱਥੇ ਰਹਿਣ ਆਈ ਸੀ। ਪੁਲਿਸ ਦੇ ਅਨੁਸਾਰ, ਇਹ “ਗੈਰ-ਕੁਦਰਤੀ ਮੌਤ” ਦਾ ਮਾਮਲਾ ਹੈ ਅਤੇ ਮੌਤ ਦਾ ਕੋਈ ਠੋਸ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪ੍ਰੀਤਮ ਦੀ ਮੌਤ ਨੂੰ ਲੈ ਕੇ ਕਈ ਸਵਾਲ ਉੱਠੇ ਹਨ, ਜਿਨ੍ਹਾਂ ਦੇ ਜਵਾਬ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਰਾਹੀਂ ਹੀ ਮਿਲ ਸਕਦੇ ਹਨ।

ਕੌਣ ਸਨ ਪ੍ਰੀਤਮ ਮਜੂਮਦਾਰ ?
ਪ੍ਰੀਤਮ ਮਜੂਮਦਾਰ ਰਿੰਕੂ ਮਜੂਮਦਾਰ ਦੇ ਆਪਣੇ ਪਹਿਲੇ ਪਤੀ ਤੋਂ ਪੈਦਾ ਹੋਏ ਪੁੱਤਰ ਸਨ। ਰਿੰਕੂ ਨੇ ਕੁਝ ਹਫ਼ਤੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਦਿਲੀਪ ਘੋਸ਼ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਉਹ ਆਪਣੇ ਪੁੱਤਰ ਪ੍ਰੀਤਮ ਨਾਲ ਨਿਊ ਟਾਊਨ ਦੇ ਇਸ ਘਰ ਵਿੱਚ ਰਹਿ ਰਹੀ ਸੀ। ਗੁਆਂਢੀਆਂ ਦੇ ਅਨੁਸਾਰ, ਪ੍ਰੀਤਮ ਇਕ ਸ਼ਾਂਤ ਨੌਜਵਾਨ ਸੀ ਅਤੇ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਜਾਂ ਦੂਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਵਿੱਚ ਜੁਟੀ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫੋਰੈਂਸਿਕ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਹਰ ਕੋਨੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ “ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ – ਖੁਦਕੁਸ਼ੀ, ਕਤਲ ਜਾਂ ਕੋਈ ਹੋਰ ਕਾਰਨ। ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ ਜੋ ਮਾਮਲੇ ਦੇ ਅਸਲ ਕਾਰਨ ਦਾ ਖੁਲਾਸਾ ਕਰੇਗੀ।”

ਪਰਿਵਾਰ ਦੀ ਚੁੱਪੀ, ਇਲਾਕੇ ਵਿੱਚ ਸਨਸਨੀ
ਰਿੰਕੂ ਮਜੂਮਦਾਰ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ ਅਤੇ ਪੁਲਿਸ ਨੇ ਅਜੇ ਤੱਕ ਉਨ੍ਹਾਂ ਤੋਂ ਰਸਮੀ ਬਿਆਨ ਨਹੀਂ ਲਿਆ ਹੈ। ਦਿਲੀਪ ਘੋਸ਼ ਵੱਲੋਂ ਵੀ ਕੋਈ ਅਧਿਕਾਰਤ ਪ੍ਰਤੀਕਿ ਰਿਆ ਨਹੀਂ ਆਈ ਹੈ। ਇਸ ਘਟਨਾ ਤੋਂ ਬਾਅਦ ਪੂਰਾ ਇਲਾਕਾ ਹੈਰਾਨ ਹੈ। ਗੱਲਬਾਤ ਵਿੱਚ ਕਈ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਖ਼ਬਰ ਬਹੁਤ ਹੈਰਾਨ ਕਰਨ ਵਾਲੀ ਹੈ ਅਤੇ ਉਹ ਪ੍ਰੀਤਮ ਨੂੰ ਇਕ ਚੰਗਾ ਅਤੇ ਸੁਚੱਜਾ ਨੌਜਵਾਨ ਮੰਨਦੇ ਹਨ।

ਕੀ ਕਹਿੰਦੀ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ?
ਪੁਲਿਸ ਸੂਤਰਾਂ ਅਨੁਸਾਰ, ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸਨ ਅਤੇ ਸੰਘਰਸ਼ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਮੌਤ ਕੁਝ ਘੰਟੇ ਪਹਿਲਾਂ ਹੋਈ ਸੀ। ਹਾਲਾਂਕਿ, ਪੁਲਿਸ ਇਸ ਬਾਰੇ ਫਿਲਹਾਲ ਕੋਈ ਸਿੱਟਾ ਨਹੀਂ ਦੇ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਆਧਾਰ ‘ਤੇ ਇਹ ਫ਼ੈੈਸਲਾ ਕੀਤਾ ਜਾਵੇਗਾ ਕਿ ਮੌਤ ਕੁਦਰਤੀ ਸੀ, ਖੁਦਕੁਸ਼ੀ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ।

ਇਸ ਵੇਲੇ, ਪੁਲਿਸ ਅਤੇ ਫੋਰੈਂਸਿਕ ਵਿਭਾਗ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ। ਰਿੰਕੂ ਮਜੂਮਦਾਰ, ਦਿਲੀਪ ਘੋਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੀ ਦਿਸ਼ਾ ‘ਤੇ ਹਨ ਜੋ ਪ੍ਰੀਤਮ ਦੀ ਮੌਤ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕਰ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments