Homeਪੰਜਾਬਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ 18 ਮਈ ਨੂੰ...

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ 18 ਮਈ ਨੂੰ ਹੋਣ ਵਾਲਾ ਸਤਿਸੰਗ ਪ੍ਰੋਗਰਾਮ ਕੀਤਾ ਰੱਦ

ਬਿਆਸ : ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਡੇਰਾ ਬਿਆਸ ਵੱਲੋਂ 11 ਮਈ ਦਾ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਡੇਰਾ ਬਿਆਸ ਨੇ 11 ਮਈ ਦੇ ਨਾਲ-ਨਾਲ 18 ਮਈ ਦਾ ਸਤਿਸੰਗ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ 16 ਅਤੇ 17 ਮਈ ਨੂੰ ਡੇਰਾ ਬਿਆਸ ਵਿੱਚ ਹੋਣ ਵਾਲਾ ਸਵਾਲ-ਜਵਾਬ ਸੈਸ਼ਨ ਅਤੇ 17 ਮਈ ਨੂੰ ਹੋਣ ਵਾਲੇ ਕਾਰ ਦਰਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਇਹ ਫ਼ੈਸਲਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕਮੇਟੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਡੇਰੇ ਨੇ ਇਹ ਕਦਮ ਚੁੱਕਿਆ ਹੈ। ਪਹਿਲਾਂ 18 ਮਈ ਨੂੰ ਹੋਣ ਵਾਲੇ ਭੰਡਾਰੇ ਸਬੰਧੀ ਫ਼ੈਸਲਾ ਰਾਖਵਾਂ ਰੱਖਿਆ ਗਿਆ ਸੀ, ਪਰ ਹੁਣ ਡੇਰਾ ਕਮੇਟੀ ਨੇ ਇਸ ਸਬੰਧੀ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

RELATED ARTICLES
- Advertisment -
Google search engine

Most Popular

Recent Comments