ਲੁਧਿਆਣਾ : ਕੇਂਦਰੀ ਜੇਲ੍ਹ (Central Jail) ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ। ਪੁਲਿਸ ਨੇ ਜੇਲ੍ਹ ਗਾਰਡ ਦੇ ਰੂਪ ਵਿੱਚ ਕੰਮ ਕਰ ਰਹੇ ਇੱਕ ਕਰਮਚਾਰੀ ਨੂੰ 600 ਨਸ਼ੀਲੀਆਂ ਗੋਲੀਆਂ ਅਤੇ 6 ਮੋਬਾਈਲ ਫੋਨ ਬਰਾਮਦ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਹੈ।
ਕਿਹਾ ਜਾ ਰਿਹਾ ਹੈ ਕਿ ਜੇਲ੍ਹ ਅਧਿਕਾਰੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਕਰਮਚਾਰੀ ਜੇਲ੍ਹ ਵਿੱਚ ਇਹ ਗੈਰ-ਕਾਨੂੰਨੀ ਚੀਜ਼ਾਂ ਕਿਸ ਨੂੰ ਦੇਣ ਵਾਲਾ ਸੀ। ਸੀਆਰਪੀਐਫ ਨੇ ਤਲਾਸ਼ੀ ਦੌਰਾਨ ਕਰਮਚਾਰੀ ਤੋਂ ਇਹ ਚੀਜ਼ਾਂ ਬਰਾਮਦ ਕੀਤੀਆਂ।