ਸਪੋਰਟਸ ਨਿਊਜ਼ : ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦੇ ਮੈਚ ਤੋਂ ਕੁਝ ਘੰਟੇ ਪਹਿਲਾਂ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ । ਰਿਪੋਰਟਾਂ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੀ.ਐਸ.ਐਲ. ‘ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ। ਪੀ.ਐਸ.ਐਲ. ਦੀਆਂ ਟੀਮਾਂ ਪੇਸ਼ਾਵਰ ਜ਼ਲਮੀ ਅਤੇ ਕਰਾਚੀ ਕਿੰਗਜ਼ ਵਿਚਾਲੇ ਮੈਚ ਅੱਜ ਸਟੇਡੀਅਮ ਵਿਚ ਹੋਣਾ ਸੀ।
ਇਹ ਘਟਨਾ ਇਸਲਾਮਾਬਾਦ ਵੱਲੋਂ ਭਾਰਤ ਵਿੱਚ 15 ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਦੇ ਕੁਝ ਘੰਟਿਆਂ ਬਾਅਦ ਵਾਪਰੀ ਅਤੇ ਜਵਾਬ ਵਿੱਚ ਭਾਰਤ ਨੇ ਅੱਜ ਲਾਹੌਰ ਵਿੱਚ ਇਕ ਹਵਾਈ ਰੱਖਿਆ ਰਾਡਾਰ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਲਾਹੌਰ, ਗੁਜਰਾਂਵਾਲਾ, ਚੱਕਵਾਲ, ਬਹਾਵਲਪੁਰ, ਮਿਆਨੋ, ਕਰਾਚੀ, ਛੋਰੇ, ਰਾਵਲਪਿੰਡੀ ਅਤੇ ਅਟਕ ‘ਚ ਕੁਝ ਡਰੋਨ ਡਿਫਿਊਜ਼ ਕੀਤੇ ਗਏ ਹਨ।
ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ, 7 ਮਈ ਨੂੰ ਤੜਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ‘ਤੇ ਸਟੀਕ ਮਿਜ਼ਾਈਲ ਹਮਲੇ ਕੀਤੇ, ਜਿਸ ਵਿੱਚ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਗੜ੍ਹ ਅਤੇ ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਗੜ੍ਹ ਸ਼ਾਮਲ ਹਨ। ਇਹ ਹਮਲੇ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਸਨ, ਜਿਸ ‘ਚ 26 ਲੋਕ ਮਾਰੇ ਗਏ ਸਨ।