ਸਮਾਣਾ : ਪਟਿਆਲਾ ਦੇ ਸਦਰ ਸਮਾਣਾ ਇਲਾਕੇ ਵਿੱਚ ਸਕੂਲੀ ਵਿ ਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਇਨੋਵਾ ਕਾਰ ਇਕ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਚਾਰ ਬੱਚਿਆਂ ਤੋਂ ਇਲਾਵਾ ਇਨੋਵਾ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ , ਹੋਰ ਵਿਦਿਆਰਥੀ ਜ਼ਖਮੀ ਹਨ।
ਦੱਸਿਆ ਜਾ ਰਿਹਾ ਹੈ ਕਿ ਅੱਜ ਛੁੱਟੀ ਤੋਂ ਬਾਅਦ ਵਿਦਿਆਰਥੀਆਂ ਨੂੰ ਇਨੋਵਾ ਕਾਰ ਰਾਂਹੀ ਉਨ੍ਹਾਂ ਦੇ ਘਰ ਛੱਡਣ ਜਾਂਦੇ ਸਮੇਂ ਇਨੋਵਾ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਸਮਾਣਾ ਸਦਰ ਥਾਣੇ ਦੇ ਅਧਿਕਾਰ ਖੇਤਰ ਵਿੱਚ ਨੱਸੂਪੁਰ ਬੱਸ ਸਟੈਂਡ ਨੇੜੇ ਵਾਪਰਿਆ। ਇੱਥੇ ਇਕ ਇਨੋਵਾ ਕਾਰ ਅਤੇ ਟਿੱਪਰ ਵਿਚਕਾਰ ਹਾਦਸਾ ਹੋਇਆ। ਇਹ ਸਕੂਲੀ ਵਿਦਿਆਰਥੀ ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਦੱਸੇ ਜਾ ਰਹੇ ਹਨ।