ਉੜੀ : ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਗੋਲੀਬਾਰੀ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਹੈ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਉੜੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਭਾਰੀ ਗੋਲੀਬਾਰੀ ਸ਼ੁਰੂ ਕਰਨ ਤੋਂ ਬਾਅਦ ਘੱਟੋ-ਘੱਟ 9 ਨਾਗਰਿਕ ਜ਼ਖਮੀ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਸਲਾਬਾਦ ਉੜੀ ਦੇ ਨੌਪੋਰਾ ਅਤੇ ਕਲਗੇ ਇਲਾਕਿਆਂ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਨੌ ਨਾਗਰਿਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇਗ, ਫਿਰੋਜ਼ ਮਲਿਕ ਦੀ ਧੀ ਬਿਸਮਾ, ਯੂਨਸ ਨਾਇਕ ਦੀ ਧੀ ਸਾਦੀਆ, ਉਸਦਾ ਭਰਾ ਅਯਾਨ ਯੂਨਸ (8 ਸਾਲ), ਲਤੀਫ ਨਾਇਕ ਦਾ ਪੁੱਤਰ ਬਦਰ ਦੀਨ, ਉਸਦਾ ਪੁੱਤਰ ਰੇਹਾਨ ਨਾਇਕ (8 ਸਾਲ), ਮਹਿਰੂਬਾ (4 ਸਾਲ), ਕੁਤਿਬ ਦੀਨ ਦਾ ਪੁੱਤਰ ਹਾਮਿਦ ਖਾਨ ਅਤੇ ਅਬਦੁਲ ਹਾਮਿਦ ਦਾ ਪੁੱਤਰ ਪਰਵੇਜ਼ ਖਾਨ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿੱਚ ਨੌਪੋਰਾ ਅਤੇ ਕਲਗੇ ਖੇਤਰ ਦੇ ਨਿਵਾਸੀ ਸ਼ਾਮਲ ਹਨ। ਗੋਲੀਬਾਰੀ ਬਹੁਤ ਤੇਜ਼ ਸੀ, ਜਿਸ ਕਾਰਨ ਕਈ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੱਜਣਾ ਪਿਆ, ਤਬਾਹ ਹੋਏ ਘਰਾਂ ਵਿੱਚ ਸਲਾਮਾਬਾਦ ਦੇ ਤਾਲਿਬ ਹੁਸੈਨ ਅਤੇ ਡਾ. ਬਸ਼ੀਰ ਅਹਿਮਦ ਚਾਕੂ ਦੇ ਘਰ ਸ਼ਾਮਲ ਹਨ।”
ਇਹ ਵੀ ਰਿਪੋਰਟਾਂ ਹਨ ਕਿ ਕੰਟਰੋਲ ਰੇਖਾ ਦੇ ਨੇੜੇ ਕਰਨਾਹ ਸੈਕਟਰ ਵਿੱਚ ਗੋਲੀਬਾਰੀ ਕਾਰਨ ਕਈ ਵਾਹਨ ਅਤੇ ਰਿਹਾਇਸ਼ੀ ਘਰ ਨੁਕਸਾਨੇ ਗਏ ਹਨ। ਫੌਜ ਨੇ ਕਿਹਾ ਕਿ ਉਸਨੇ ਜੰਗਬੰਦੀ ਦੀ ਉਲੰਘਣਾ ਦਾ “ਅਨੁਪਾਤਕ ਢੰਗ ਨਾਲ” ਜਵਾਬ ਦਿੱਤਾ।