Homeਦੇਸ਼ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਘਬਰਾਏ ਹੋਏ ਪਾਕਿਸਤਾਨ ਨੇ ਗੁਰੂਘਰ ਨੂੰ ਬਣਾਇਆ ਨਿਸ਼ਾਨਾ...

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਘਬਰਾਏ ਹੋਏ ਪਾਕਿਸਤਾਨ ਨੇ ਗੁਰੂਘਰ ਨੂੰ ਬਣਾਇਆ ਨਿਸ਼ਾਨਾ , 3 ਗੁਰਸਿੱਖਾਂ ਦੀ ਮੌਤ

ਪੁੰਛ : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਘਬਰਾਏ ਹੋਏ ਪਾਕਿਸਤਾਨ ਨੇ ਗੁਰੂਘਰ ਨੂੰ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਅਨੁਸਾਰ, ਪਾਕਿਸਤਾਨੀ ਫੌਜ ਨੇ ਪੁੰਛ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਰਾਗੀ ਸਮੇਤ 3 ਗੁਰਸਿੱਖਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ।

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿ ਖਿਆ, “ਮੈਂ ਪੁੰਛ ਦੇ ਪਵਿੱਤਰ ਕੇਂਦਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ‘ਤੇ ਪਾਕਿਸਤਾਨੀ ਫੌਜ ਦੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਭਾਈ ਅਮਰੀਕ ਸਿੰਘ ਜੀ (ਇਕ ਰਾਗੀ ਸਿੰਘ), ਭਾਈ ਅਮਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਸਮੇਤ 3 ਨਿਰਦੋਸ਼ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।”

RELATED ARTICLES
- Advertisment -
Google search engine

Most Popular

Recent Comments