ਮੋਗਾ : ਹਥਿਆਰ ਲਾਇਸੈਂਸ ਧਾਰਕਾਂ ਲਈ ਇੱਕ ਬਹੁਤ ਹੀ ਖਾਸ ਖ਼ਬਰ ਸਾਹਮਣੇ ਆਈ ਹੈ। ਅਸਲਾ ਐਕਟ 1959 ਅਤੇ ਅਸਲਾ ਨਿਯਮ 2016 ਦੇ ਅਨੁਸਾਰ, ਲਾਇਸੈਂਸ ਧਾਰਕਾਂ ਨੂੰ ਆਪਣੇ ਅਸਲਾ ਲਾਇਸੈਂਸ ਦੀ ਮਿਆਦ ਪੁੱਗਣ ਦੀ ਮਿਤੀ ਤੋਂ 60 ਦਿਨ ਪਹਿਲਾਂ ਅਰਜ਼ੀ ਦੇਣੀ ਪੈਂਦੀ ਹੈ, ਪਰ ਮੋਗਾ ਜ਼ਿਲ੍ਹੇ ਦੇ ਕੁਝ ਲਾਇਸੈਂਸ ਧਾਰਕਾਂ ਨੇ ਨਵੀਨੀਕਰਨ ਦੀ ਮਿਤੀ ਲੰਘ ਜਾਣ ਤੋਂ ਬਾਅਦ ਵੀ ਆਪਣੇ ਅਸਲਾ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕੀਤਾ, ਜਿਸ ਨਾਲ ਅਸਲਾ ਐਕਟ-1959 ਅਤੇ ਅਸਲਾ ਨਿਯਮ-2016 ਦੀ ਉਲੰਘਣਾ ਹੋਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਅਜਿਹੇ ਲਾਇਸੈਂਸ ਧਾਰਕਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਹੈ ਕਿ ਉਹ 20 ਮਈ, 2025 ਤੱਕ ਆਪਣੇ ਅਸਲਾ ਲਾਇਸੈਂਸ ਨੂੰ ਨਵਿਆਉਣ ਲਈ ਸੇਵਾ ਕੇਂਦਰ ਵਿੱਚ ਅਰਜ਼ੀ ਦੇਣ ਅਤੇ ਰਸੀਦ ਇਸ ਦਫ਼ਤਰ ਵਿੱਚ ਜਮ੍ਹਾਂ ਕਰਾਉਣ। ਉਨ੍ਹਾਂ ਕਿਹਾ ਕਿ ਜੇਕਰ ਲਾਇਸੈਂਸ ਧਾਰਕ ਉਪਰੋਕਤ ਅਨੁਸਾਰ ਕਾਰਵਾਈ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।