ਚੰਡੀਗੜ੍ਹ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CIACE) ਵੱਲੋਂ ਅੱਜ 10ਵੀਂ ਜਮਾਤ (ICSE) ਅਤੇ 12ਵੀਂ ਜਮਾਤ (ICSE) ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣਗੇ।
ਜਾਣਕਾਰੀ ਦਿੰਦੇ ਹੋਏ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ https://cisce.org/ ‘ਤੇ ਦੇਖ ਸਕਣਗੇ। ਇਸ ਸਾਲ, 2.53 ਲੱਖ ਤੋਂ ਵੱਧ ਵਿਦਿਆਰਥੀਆਂ ਨੇ 10ਵੀਂ ਜਮਾਤ (ICSE) ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਦੋਂ ਕਿ ਲਗਭਗ 1 ਲੱਖ ਵਿਦਿਆਰਥੀਆਂ ਨੇ 12ਵੀਂ ਜਮਾਤ (ISC) ਲਈ ਪ੍ਰੀਖਿਆ ਦਿੱਤੀ ਸੀ।
ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵਿੱਚ ਨਤੀਜਿਆਂ ਨੂੰ ਲੈ ਕੇ ਉਤਸੁਕਤਾ ਸੀ ਕਿ ਨਤੀਜੇ ਮਈ ਦੇ ਪਹਿਲੇ ਹਫ਼ਤੇ ਐਲਾਨੇ ਜਾਣਗੇ, ਪਰ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਦੋਵਾਂ ਜਮਾਤਾਂ ਦੇ ਨਤੀਜੇ 30 ਅਪ੍ਰੈਲ ਨੂੰ ਹੀ ਐਲਾਨੇ ਜਾਣਗੇ।