ਸ਼੍ਰੀਨਗਰ: ਕੁਲਗਾਮ ਪੁਲਿਸ ਨੇ ਦੋ ਅੱਤਵਾਦੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਿਮੋਹ ਇਲਾਕੇ ਦੇ ਥੋਕਰਪੋਰਾ ਚੌਰਾਹੇ ਨੇੜੇ ਕੁਲਗਾਮ ਪੁਲਿਸ, ਫੌਜ ਦੀ 1 ਰਾਸ਼ਟਰੀ ਰਾਈਫਲਜ਼ (ਆਰ.ਆਰ) ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੀ 18ਵੀਂ ਬਟਾਲੀਅਨ ਵੱਲੋਂ ਸਥਾਪਤ ਨਾਕੇ ‘ਤੇ 2 ਅੱਤਵਾਦੀ ਸਮਰਥਕਾਂ ਦੇ ਕਬਜ਼ੇ ਵਿੱਚੋਂ 2 ਪਿਸਤੌਲ, 2 ਪਿਸਤੌਲ ਮੈਗਜ਼ੀਨ ਅਤੇ 25 ਕਾਰਤੂਸ ਪਿਸਤੌਲ ਬਰਾਮਦ ਕੀਤੇ ਗਏ ਅਤੇ ਦੋਵਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।
ਅੱਤਵਾਦੀ ਸਮਰਥਕਾਂ ਦੀ ਪਛਾਣ ਬਿਲਾਲ ਅਹਿਮਦ ਅਤੇ ਮੁਹੰਮਦ ਇਸਮਾਈਲ ਵਜੋਂ ਹੋਈ ਹੈ। ਕਿਮੋਹ ਥਾਣੇ ਵਿਚ ਐਫ.ਆਈ.ਆਰ. ਨੰਬਰ 29/2025 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।