Home ਪੰਜਾਬ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ , ਟਰਾਲੇ ਦੇ ਉੱਡੇ...

ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ , ਟਰਾਲੇ ਦੇ ਉੱਡੇ ਪਰਖੱਚੇ

0

ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਭਾਟੀਆ ਬੇਟ ਚੌਕ ‘ਤੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਟਰਾਲੇ ਦੀ ਢਾਬੇ ਦੇ ਬਾਹਰ ਸੜਕ ਕਿਨਾਰੇ ਖੜ੍ਹੇ ਇਕ ਹੋਰ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ ।

ਉਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਲ.ਡੀ.ਸੀ.ਓ. ਅਸਟੇਟ ਚੌਕੀ ਦੇ ਇੰਚਾਰਜ ਐਸ.ਐਚ.ਓ. ਜਿੰਦਰ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਸੜਕ ਕਿਨਾਰੇ ਢਾਬੇ ਦੇ ਬਾਹਰ ਖੜ੍ਹੇ ਟਰਾਲੇ ਦੇ ਪਿੱਛੇ ਇਕ ਹੋਰ ਟਰਾਲਾ ਟਕਰਾ ਗਿਆ , ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਪਿਛਲਾ ਟਰਾਲਾ ਉੱਡ ਗਿਆ, ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version