HomeUP NEWSਪਟਨਾ 'ਚ ਇਕ ਰਿਟਾਇਰਡ ਡੀ.ਐੱਸ.ਪੀ. ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ...

ਪਟਨਾ ‘ਚ ਇਕ ਰਿਟਾਇਰਡ ਡੀ.ਐੱਸ.ਪੀ. ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਪਟਨਾ : ਬਿਹਾਰ ਦੇ ਪਟਨਾ ‘ਚ ਇਕ ਰਿਟਾਇਰਡ ਡੀ.ਐੱਸ.ਪੀ. ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰਿਟਾਇਰਡ ਡੀ.ਐਸ.ਪੀ. ਅਰੁਣ ਕੁਮਾਰ ਚੌਧਰੀ ਦੇ ਬੇਟੇ ਨੀਰਜ ਕੁਮਾਰ (40) ਨੇ ਕੋਤਵਾਲੀ ਥਾਣਾ ਖੇਤਰ ਦੇ ਕੌਸ਼ਲਿਆ ਅਪਾਰਟਮੈਂਟ ਵਿੱਚ ਖੁਦ ਨੂੰ ਗੋਲੀ ਮਾਰ ਲਈ। ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ। ਨੀਰਜ ਨੇ ਸੁਸਾਈਡ ਨੋਟ ‘ਚ ਪਰਿਵਾਰਕ ਝਗੜੇ ਕਾਰਨ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੀਰਜ ਨਸ਼ੇ ਦੀ ਆਦਤ ਤੋਂ ਪੀੜਤ ਸੀ ਅਤੇ ਵਿੱਤੀ ਤੰਗੀ ਕਾਰਨ ਅਕਸਰ ਪਰਿਵਾਰ ਨਾਲ ਝਗੜੇ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਪੀ.ਐਮ.ਸੀ.ਐਚ. ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments