ਹਰਿਆਣਾ : ਹਰਿਆਣਾ ‘ਚ ਅਕਸ਼ੈ ਤ੍ਰਿਤੀਆ (30 ਅਪ੍ਰੈਲ) ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਣ 30 ਅਪ੍ਰੈਲ ਨੂੰ ਸਾਰੇ ਸਰਕਾਰੀ ਸਕੂਲ ਅਤੇ ਦਫ਼ਤਰ ਖੁੱਲ੍ਹਣਗੇ।
ਦੱਸ ਦੇਈਏ ਕਿ ਸਰਕਾਰ ਨੇ ਪਹਿਲਾਂ ਅਕਸ਼ੈ ਤ੍ਰਿਤੀਆ ਨੂੰ ਛੁੱਟੀ ਦਿੱਤੀ ਸੀ। ਹੁਣ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਛੁੱਟੀ ਰੱਦ ਕਰ ਦਿੱਤੀ ਗਈ ਹੈ। ਚਿੱਠੀ ‘ਚ ਕਿਹਾ ਗਿਆ ਹੈ ਕਿ 30 ਅਪ੍ਰੈਲ, 2025 ਨੂੰ ਅਕਸ਼ੈ ਤ੍ਰਿਤੀਆ ਲਈ ਐਲਾਨੀ ਗਈ ਗਜ਼ਟਿਡ ਛੁੱਟੀ ਵਾਪਸ ਲਈ ਜਾਂਦੀ ਹੈ, ਇਹ ਅਣਜਾਣੇ ‘ਚ ਲਿਖੀ ਗਈ ਸੀ।