Home ਦੇਸ਼ ਅਮਰੇਲੀ ਦੇ ਗਿਰੀਆ ਰੋਡ ‘ਤੇ ਇਕ ਜਹਾਜ਼ ਅਚਾਨਕ ਹੋਇਆ ਹਾਦਸਾਗ੍ਰਸਤ , ਪਾਇਲਟ...

ਅਮਰੇਲੀ ਦੇ ਗਿਰੀਆ ਰੋਡ ‘ਤੇ ਇਕ ਜਹਾਜ਼ ਅਚਾਨਕ ਹੋਇਆ ਹਾਦਸਾਗ੍ਰਸਤ , ਪਾਇਲਟ ਦੀ ਮੌਤ , 2 ਗੰਭੀਰ ਜ਼ਖਮੀ

0

ਅਮਰੇਲੀ : ਗੁਜਰਾਤ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ। ਅਮਰੇਲੀ ‘ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਵਿੱਚ ਇਕ ਪਾਇਲਟ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਅਮਰੇਲੀ ਦੇ ਗਿਰੀਆ ਰੋਡ ‘ਤੇ ਇਕ ਨਿੱਜੀ ਕੰਪਨੀ ਦਾ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ ਤਾਂ ਉਸ ਸਮੇਂ ਇਸ ਵਿਚ ਕੁੱਲ ਦੋ ਲੋਕ ਸਵਾਰ ਸਨ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਕ ਨਿੱਜੀ ਕੰਪਨੀ ਵੱਲੋਂ ਚਲਾਏ ਜਾ ਰਹੇ ਪਾਇਲਟ ਟ੍ਰੇਨਿੰਗ ਸੈਂਟਰ ਦਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਤੇਜ਼ ਧਮਾਕਾ ਹੋਇਆ। ਇਸ ਦੇ ਨਾਲ ਹੀ ਜਹਾਜ਼ ‘ਚ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਅਮਰੇਲੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ।

Exit mobile version