Home ਦੇਸ਼ ਝਾਰਖੰਡ ਨਕਸਲੀ ਮੁਕਾਬਲੇ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ , 6...

ਝਾਰਖੰਡ ਨਕਸਲੀ ਮੁਕਾਬਲੇ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ , 6 ਨਕਸਲੀ ਕੀਤੇ ਢੇਰ

0

ਝਾਰਖੰਡ : ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ‘ਚ ਅੱਜ ਕੇਂਦਰੀ ਰਿਜ਼ਰਵ ਪਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਕੋਬਰਾ ਕਮਾਂਡੋ ਅਤੇ ਪੁਲਿਸ ਨਾਲ ਮੁਕਾਬਲੇ ‘ਚ 6 ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਜ਼ਿਲ੍ਹੇ ਦੇ ਲਾਲਪਾਨੀਆ ਇਲਾਕੇ ਦੇ ਲੁਗੂ ਪਹਾੜੀਆਂ ‘ਚ ਸਵੇਰੇ ਕਰੀਬ 5.30 ਵਜੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਅਤੇ ਨਕਲਸੀਆਂ ਦੇ ਵਿਚਕਾਰ ਮੁਕਾਬਲਾ ਅਜੇ ਵੀ ਜਾਰੀ ਹੈ।

ਦੋ ਇੰਸਾਸ ਰਾਈਫਲਾਂ, ਇਕ ਐਸ.ਐਲ.ਆਰ. ਅਤੇ ਇਕ ਪਿਸਤੌਲ ਬਰਾਮਦ

ਉਨ੍ਹਾਂ ਕਿਹਾ ਕਿ 209 ਕਮਾਂਡੋ ਬਟਾਲੀਅਨ ਫਾਰ ਰਿਜ਼ੋਲੂਟ ਐਕਸ਼ਨ (ਕੋਬਰਾ) ਦੇ ਜਵਾਨਾਂ ਨੇ ਇਕ ਮੁਹਿੰਮ ਚਲਾਈ ਜਿਸ ਵਿੱਚ ਛੇ ਮਾਓਵਾਦੀ ਮਾਰੇ ਗਏ ਅਤੇ ਦੋ ਇੰਸਾਸ ਰਾਈਫਲਾਂ, ਇਕ ਸਵੈ-ਲੋਡਿੰਗ ਰਾਈਫਲ (ਐਸ.ਐਲ.ਆਰ.) ਅਤੇ ਇਕ ਪਿਸਤੌਲ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ‘ਚ ਕਿਸੇ ਸੁਰੱਖਿਆ ਕਰਮਚਾਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਕੋਬਰਾ ਸੀ.ਆਰ.ਪੀ.ਐਫ. ਦੀ ਇਕ ਵਿਸ਼ੇਸ਼ ਇਕਾਈ ਹੈ ਜੋ ਜੰਗਲ ਯੁੱਧ ਦੀਆਂ ਰਣਨੀਤੀਆਂ ਵਿੱਚ ਆਪਣੀ ਮੁਹਾਰਤ ਲਈ ਜਾਣੀ ਜਾਂਦੀ ਹੈ।

Exit mobile version