Home ਹਰਿਆਣਾ ਹੁਣ ਰਾਸ਼ਨ ਡਿਪੂਆਂ ‘ਤੇ ਰਾਸ਼ਨ ਲੈਣ ਤੋਂ ਬਾਅਦ, ਉਪਭੋਗਤਾ ਦੇ ਮੋਬਾਈਲ ‘ਤੇ...

ਹੁਣ ਰਾਸ਼ਨ ਡਿਪੂਆਂ ‘ਤੇ ਰਾਸ਼ਨ ਲੈਣ ਤੋਂ ਬਾਅਦ, ਉਪਭੋਗਤਾ ਦੇ ਮੋਬਾਈਲ ‘ਤੇ ਆਵੇਗਾ ਮੈਸੇਜ

0

ਹਰਿਆਣਾ : ਹਰਿਆਣਾ ਦੇ ਰਾਸ਼ਨ ਕਾਰਡ ਧਾਰਕਾਂ ਲਈ ਚੰਗੀ ਖ਼ਬਰ ਆਈ ਹੈ। ਹੁਣ ਰਾਜ ਦੇ ਰਾਸ਼ਨ ਡਿਪੂਆਂ ‘ਤੇ ਰਾਸ਼ਨ ਲੈਣ ਤੋਂ ਬਾਅਦ, ਉਪਭੋਗਤਾ ਦੇ ਮੋਬਾਈਲ ‘ਤੇ ਮੈਸੇਜ ਜਾਂ ਓ.ਟੀ.ਪੀ. ਆਵੇਗਾ ਜਿਸ ਤਰ੍ਹਾਂ ਕਿ ਐਲ.ਪੀ.ਜੀ. ਅਤੇ ਬੈਂਕ ਲੈਣ-ਦੇਣ ਦੇ ਸਮੇਂ ਆਉਂਦਾ ਹੈ ।

ਇਸ ਸਬੰਧੀ ਖੁਰਾਕ ਤੇ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਕਾਰੀ ਹਾੜ੍ਹੀ ਦੀਆਂ ਫਸਲਾਂ ਦੀ ਸਮੇਂ ਸਿਰ ਲਿਫਟਿੰਗ ਅਤੇ ਖਰੀਦ ਲਈ ਤਿਆਰੀਆਂ ਜਲਦੀ ਤੋਂ ਜਲਦੀ ਮੁਕੰਮਲ ਕਰਨ। ਜਨਤਾ ਨੂੰ ਰਾਸ਼ਨ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਾਸ਼ਨ ਡਿਪੂ ਦੀ ਸਪਲਾਈ ਬੰਦ ਕਰਨੀ ਹੈ ਤਾਂ ਉਸ ਦੀ ਸਪਲਾਈ ਨੇੜਲੇ ਡਿਪੂ ਨੂੰ ਦਿੱਤੀ ਜਾਵੇ।

Exit mobile version