Homeਪੰਜਾਬਪੰਜਾਬ ਦੇ ਸਮਰਾਲਾ 'ਚ ਸਵੇਰੇ ਸਵੇਰੇ ਐਨਕਾਊਂਟਰ , ਚੱਲੀਆਂ ਤਾਬੜ ਤੋੜ ਗੋਲੀਆਂ

ਪੰਜਾਬ ਦੇ ਸਮਰਾਲਾ ‘ਚ ਸਵੇਰੇ ਸਵੇਰੇ ਐਨਕਾਊਂਟਰ , ਚੱਲੀਆਂ ਤਾਬੜ ਤੋੜ ਗੋਲੀਆਂ

ਸਮਰਾਲਾ : ਅੱਜ ਸਵੇਰੇ ਤੜਕੇ 3 ਵਜੇ ਸਮਰਾਲਾ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਲੁੱਟ-ਖੋਹ ਦੇ ਮਾਮਲੇ ‘ਚ ਪੁਲਿਸ ਵੱਲੋਂ ਬੀਤੀ ਰਾਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਸ਼ੀਆਂ ਨੂੰ ਜਦੋਂ ਘਟਨਾ ‘ਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਲਈ ਲਿਜਾਇਆ ਗਿਆ ਤਾਂ ਦੋਸ਼ੀਆਂ ਦੀ ਸਮਰਾਲਾ ਪੁਲਿਸ ਦੇ ਐੱਸ. ਐੱਚ. ਓ. ਨਾਲ ਝੜਪ ਹੋ ਗਈ। ਇਸ ਦੌਰਾਨ ਦੋਸ਼ੀਆਂ ਵੱਲੋਂ ਬਰਾਮਦਗੀ ਕਰਵਾਈ ਗਈ ਰਿਵਾਲਵਰ ਪੁਲਿਸ ਦੇ ਐੱਸ. ਐੱਚ. ਓ. ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਦੋਸ਼ੀ ਸਤਨਾਮ ਸਿੰਘ ਦੇ ਪੈਰ ‘ਤੇ ਗੋਲੀ ਲੱਗ ਗਈ ਅਤੇ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਇਸ ਝੜਪ ਦੌਰਾਨ ਸਮਰਾਲਾ ਪੁਲਿਸ ਦੇ ਐੱਸ. ਐੱਚ. ਓ. ਦੇ ਵੀ ਸੱਟਾਂ ਲੱਗੀਆਂ ਹਨ। ਜ਼ਖਮੀ ਦੋਸ਼ੀ ਸਤਨਾਮ ਸਿੰਘ ਨੂੰ ਸਮਰਾਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

ਕੀ ਹੈ ਪੂਰਾ ਮਾਮਲਾ ?
ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁੱਝ ਦਿਨ ਪਹਿਲਾਂ ਸਮਰਾਲਾ ਦੇ ਪਿੰਡ ਦਿਆਲਪੁਰਾ ਕੋਲ ਮੋਟਰਸਾਈਕਲ ਸਵਾਰ 2 ਅਣਪਛਾਤੇ ਲੁਟੇਰਿਆਂ ਨੇ ਤਿੰਨ ਪਰਵਾਸੀ ਮਜ਼ਦੂਰਾਂ ‘ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਕੋਲੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਇਕ ਪਰਵਾਸੀ ਮਜ਼ਦੂਰ ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਸਮਰਾਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਵੱਲੋਂ ਦੋਸ਼ੀਆਂ ਨੂੰ ਫੜ੍ਹਨ ਲਈ ਕੁੱਝ ਟੀਮਾਂ ਬਣਾਈਆਂ ਗਈਆਂ ਸਨ।

ਇਸ ਸਬੰਧ ‘ਚ ਪੁਲਿਸ ਵੱਲੋਂ ਬੀਤੀ ਰਾਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਦੋਸ਼ੀ ਸੋਹਾਣਾ ਦੀ ਛੱਪੜੀ ਦਾ ਰਹਿਣ ਵਾਲਾ ਹੈ ਅਤੇ ਦੂਜਾ ਅੰਮ੍ਰਿਤਸਰ ਦੇ ਕੋਲ ਦਾ ਵਾਸੀ ਹੈ। ਅੱਜ ਸਵੇਰੇ ਤੜਕੇ 3 ਵਜੇ ਸਮਰਾਲਾ ਪੁਲਿਸ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਜਦੋਂ ਘਟਨਾ ‘ਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਲਈ ਦੋਸ਼ੀਆਂ ਨੂੰ ਲੈ ਕੇ ਗਏ ਤਾਂ ਦੋਸ਼ੀਆਂ ਵੱਲੋਂ ਰਿਵਾਲਵਰ ਦੀ ਬਰਮਦਗੀ ਕਰਵਾਉਣ ਤੋਂ ਬਾਅਦ ਐੱਸ. ਐੱਚ. ਓ. ਤੋਂ ਇਹ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਗਈ।

ਪੁਲਿਸ ਨਾਲ ਮੁਕਾਬਲੇ ਦੌਰਾਨ ਦੌਰਾਨ ਗੋਲੀ ਦੋਸ਼ੀ ਸਤਨਾਮ ਸਿੰਘ ਦੇ ਪੈਰ ‘ਤੇ ਲੱਗ ਗਈ। ਇਸ ਘਟਨਾ ਬਾਰੇ ਜਦੋਂ ਪੁਲਿਸ ਜ਼ਿਲ੍ਹਾ ਖੰਨਾ ਨੂੰ ਪਤਾ ਲੱਗਿਆ ਤਾਂ ਸੀਨੀਅਰ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁੱਟ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ, ਉਸ ਸਮੇਂ ਇਹ ਭੰਗ ਦੇ ਨਸ਼ੇ ਵਿੱਚ ਸੀ ਅਤੇ ਨਿਹੰਗ ਦੇ ਬਾਣੇ ਵਿੱਚ ਰਹਿ ਕੇ ਇਹ ਘਟਨਾ ਨੂੰ ਅੰਜਾਮ ਦਿੰਦੇ ਸਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments