ਜਲੰਧਰ : ਪੰਜਾਬ ਸਰਕਾਰ ਵੱਲੋਂ ਲਗਾਤਾਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ 3 ਪੀ.ਸੀ.ਐਸ ਅਧਿਕਾਰੀਆਂ ਸਮੇਤ 2 ਡੀ.ਐਸ.ਪੀਜ਼ ਦੇ ਤਬਾਦਲੇ ਕੀਤੇ ਹਨ। ਜਗਦੀਪ ਸਹਿਗਲ ਨੂੰ ਐਸ.ਡੀ.ਐਮ. ਬਰਨਾਲਾ, ਦੀਪਾਂਕਰ ਗਰਗ ਨੂੰ ਉਪ ਪ੍ਰਮੁੱਖ ਸਕੱਤਰ, ਸੀ.ਐਮ. ਪੰਜਾਬ ਅਤੇ ਇਸ ਤੋਂ ਇਲਾਵਾ ਐਮ.ਡੀ. ਪੰਜਾਬ ਐਗਰੋ ਇੰਡਸਟਰੀਜ਼ ਅਤੇ ਗੁਰਬੀਰ ਸਿੰਘ ਕੋਹਲੀ ਨੂੰ ਐਸ.ਡੀ.ਐਮ ਰਾਏਕੋਟ ਨਿਯੁਕਤ ਕੀਤਾ ਗਿਆ ਹੈ।
2 ਡੀ.ਐਸ.ਪੀਜ਼ ਦਾ ਵੀ ਤਬਾਦਲਾ
ਪੰਜਾਬ ਪੁਲਿਸ ਦੁਆਰਾ ਦੋ ਡੀ.ਐਸ.ਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਏ.ਸੀ.ਪੀ ਜਲੰਧਰ ਸੈਂਟਰਲ ਨਿਰਮਲ ਸਿੰਘ ਨੂੰ ਡੀ.ਐਸ.ਪੀ ਡਿਟੈਕਟਿਵ, ਐਸ.ਬੀ.ਐਸ ਨਗਰ ਅਮਨਦੀਪ ਸਿੰਘ ਨੂੰ ਏ.ਸੀ.ਪੀ ਸੈਂਟਰਲ ਜਲੰਧਰ ਸਥਾਪਤ ਕੀਤਾ ਗਿਆ ਹੈ।