ਚੌਗਾਵਾਂ : ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਬਰਾੜ ਦੇ ਵਸਨੀਕ ਨੌਜ਼ਵਾਨ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਦੀ ਮੈਲਬੌਰਨ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਹਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਹਰਨੂਰ ਸਿੰਘ 2018 ‘ਚ ਮੈਲਬੌਰਨ ਗਿਆ ਸੀ, ਜਿੱਥੇ ਉਸ ਦਾ ਪੀ.ਆਰ ਖਤਮ ਹੋ ਗਈ ਸੀ ਅਤੇ ਉਹ ਇੱਕ ਟਰੱਕ ਡਰਾਈਵਰ ਸੀ। ਹਾਲ ਹੀ ‘ਚ ਉਹ ਸਿਡਨੀ ਤੋਂ ਐਡੀਲੇਡ ਜਾ ਰਿਹਾ ਸੀ ਕਿ ਰਸਤੇ ‘ਚ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਹਰਨੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।