Home ਦੇਸ਼ ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਹੁਣ ਮਾਸਟਰ ਮਾਇਡ ਤਹੱਵੁਰ ਹੁਸੈਨ ਨੂੰ ਦਵਾਉਣਗੇ ਸਜ਼ਾ

ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਹੁਣ ਮਾਸਟਰ ਮਾਇਡ ਤਹੱਵੁਰ ਹੁਸੈਨ ਨੂੰ ਦਵਾਉਣਗੇ ਸਜ਼ਾ

0

ਨਵੀਂ ਦਿੱਲੀ : 26/11 ਦੇ ਮੁੰਬਈ ਅੱਤਵਾਦੀ ਹਮਲੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਹੱਵੁਰ ਹੁਸੈਨ ਰਾਣਾ ਨੂੰ ਹਾਲ ਹੀ ‘ਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ। ਹੁਣ ਉਨ੍ਹਾਂ ‘ਤੇ ਭਾਰਤੀ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਇਸ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਦਾਲਤ ‘ਚ ਪੇਸ਼ ਹੋਣਗੇ।

ਦਯਾਨ ਕ੍ਰਿਸ਼ਨਨ ਦਾ ਕਾਨੂੰਨੀ ਕੈਰੀਅਰ:

ਨਿਰਭਯਾ ਕੇਸ ਦੀ ਭੂਮਿਕਾ : ਦਯਾਨ ਕ੍ਰਿਸ਼ਣਨ ਨੇ 2012 ਦੇ ਨਿਰਭਯਾ ਗੈਂਗਰੇਪ-ਕਤਲ ਕੇਸ ਵਿੱਚ ਸਰਕਾਰੀ ਵਕੀਲ ਵੱਲੋਂ ਦਲੀਲ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਡੇਵਿਡ ਹੈਡਲੀ ਦੀ ਹਵਾਲਗੀ ਵਿੱਚ ਭੂਮਿਕਾ : ਉਨ੍ਹਾਂ ਨੇ 26/11 ਦੇ ਸਹਿ-ਸਾਜ਼ਿਸ਼ਕਰਤਾ ਡੇਵਿਡ ਕੋਲਮੈਨ ਹੈਡਲੀ ਦੀ ਹਵਾਲਗੀ ਪ੍ਰਕਿ ਰਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਹੋਰ ਪ੍ਰਮੁੱਖ ਮਾਮਲੇ : ਦਯਾਨ ਕ੍ਰਿਸ਼ਣਨ ਨੇ ਸੰਸਦ ‘ਤੇ ਹਮਲਾ, ਕਾਵੇਰੀ ਨਦੀ ਜਲ ਵਿਵਾਦ, ਦੂਰਸੰਚਾਰ ਮਾਮਲੇ, ਗੋਆ ਬਾਲ ਸ਼ੋਸ਼ਣ ਕੇਸ, ਨਿਤੀਸ਼ ਕਟਾਰਾ ਕਤਲ ਕੇਸ ਅਤੇ ਉਪਹਾਰ ਅੱਗ ਕੇਸ ਵਰਗੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਵੀ ਸਰਕਾਰ ਦੀ ਨੁਮਾਇੰਦਗੀ ਕੀਤੀ ਹੈ।

ਐਨ.ਆਈ.ਏ. ਦੀ ਸਰਕਾਰੀ ਟੀਮ ਵਿੱਚ ਵਿਸ਼ੇਸ਼ ਵਕੀਲ ਨਰਿੰਦਰ ਮਾਨ ਅਤੇ ਦਯਾਨ ਕ੍ਰਿਸ਼ਣਨ ਵੀ ਸ਼ਾਮਲ ਹੋਣਗੇ, ਜੋ ਪਹਿਲਾਂ ਦਿੱਲੀ ਹਾਈ ਕੋਰਟ ਵਿੱਚ ਸੀ.ਬੀ.ਆਈ. ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਹ ਟੀਮ ਤਹੱਵੁਰ ਰਾਣਾ ਖ਼ਿਲਾਫ਼ ਮਜ਼ਬੂਤ ਕੇਸ ਬਣਾਉਣ ਲਈ ਮਿਲ ਕੇ ਕੰਮ ਕਰੇਗੀ, ਤਾਂ ਜੋ ਇਨਸਾਫ ਯਕੀਨੀ ਬਣਾਇਆ ਜਾ ਸਕੇ।

Exit mobile version