ਮੁੰਬਈ : ਯਸ਼ ਰਾਜ ਫਿਲਮਜ਼ ਦੀ ਇਤਿਹਾਸਕ ਬਲਾਕਬਸਟਰ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ (ਡੀ.ਡੀ.ਐਲ.ਜੇ.) ਲੰਡਨ ਦੇ ਲੈਸਟਰ ਸਕਵਾਇਰ ‘ਤੇ ਮੂਰਤੀ ਸਥਾਪਤ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ।
ਹਾਰਟ ਆਫ ਲੰਡਨ ਬਿਜ਼ਨਸ ਅਲਾਇੰਸ ਨੇ ਅੱਜ ਐਲਾਨ ਕੀਤਾ ਕਿ ਲੰਡਨ ਦੇ ਲੈਸਟਰ ਸਕਵਾਇਰ ‘ਚ ਸਥਿਤ ਦਿਲਚਸਪ ‘ਸੀਨਜ਼ ਇਨ ਦਿ ਸਕਵਾਇਰ’ ਫਿਲਮ ਟ੍ਰੇਲ ‘ਚ ਇਕ ਨਵਾਂ ਬੁੱਤ ਸ਼ਾਮਲ ਹੋ ਰਿਹਾ ਹੈ ਅਤੇ ਇਹ ਸਨਮਾਨ ਯਸ਼ ਰਾਜ ਫਿਲਮਜ਼ ਦੀ ਇਤਿਹਾਸਕ ਬਲਾਕਬਸਟਰ ਫਿਲਮ ਡੀ.ਡੀ.ਐਲ.ਜੇ. ਨੂੰ ਮਿਲਿਆ ਹੈ।
ਇਸ ਕਾਂਸੀ ਦੇ ਬੁੱਤ ਵਿੱਚ ਬਾਲੀਵੁੱਡ ਦੇ ਦੋ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਕਾਜੋਲ ਡੀ.ਡੀ.ਐਲ.ਜੇ. ਦੇ ਆਈਕੋਨਿਕ ਪੋਜ਼ ਵਿੱਚ ਨਜ਼ਰ ਆਉਣਗੇ। ਇਸ ਨੂੰ ਇਸ ਸਾਲ ਬਸੰਤ ਰੁੱਤ ਵਿੱਚ ਲਾਂਚ ਕੀਤਾ ਜਾਣਾ ਹੈ। ਨਵੀਂ ਮੂਰਤੀ ਓਡੀਅਨ ਸਿਨੇਮਾ ਦੇ ਬਾਹਰ ਈਸਟ ਟੈਰੇਸ ‘ਤੇ ਸਥਾਪਤ ਕੀਤੀ ਜਾਵੇਗੀ। ਸ਼ਾਹਰੁਖ ਖਾਨ ਅਤੇ ਕਾਜੋਲ ‘ਸੀਨਜ਼ ਇਨ ਦਿ ਸਕਵਾਇਰ’ ‘ਚ ਅੰਤਰਰਾਸ਼ਟਰੀ ਸਿਨੇਮਾ ਦੇ ਦਿੱਗਜ ਸਿਤਾਰਿਆਂ ਦੇ ਨਾਲ ਸ਼ਾਮਲ ਹੋਣਗੇ, ਜਿਸ ‘ਚ ਪਿਛਲੇ 100 ਸਾਲਾਂ ਦੇ 10 ਹੋਰ ਫਿਲਮੀ ਸਿਤਾਰੇ ਸ਼ਾਮਲ ਹਨ।