ਤਾਇਵਾਨ : ਤਾਈਵਾਨ ‘ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਰਾਜਧਾਨੀ ਤਾਈਪੇ ‘ਚ ਦਹਿਸ਼ਤ ਦੀ ਸਥਿਤੀ ਪੈਦਾ ਹੋ ਗਈ।ਇਸ ਨਾਲ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ। ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ।
ਰਿਕਟਰ ਪੈਮਾਨੇ ‘ਤੇ 5.8 ਮਾਪੀ ਗਈ ਇਸ ਦੀ ਤੀਬਰਤਾ
ਕੇਂਦਰੀ ਮੌਸਮ ਵਿਭਾਗ ਨੇ ਭੂਚਾਲ ਦੀ ਤੀਬਰਤਾ 5.8 ਮਾਪੀ ਹੈ। ਭੂਚਾਲ ਕਾਰਨ ਤਾਇਪੇ ਦੀਆਂ ਇਮਾਰਤਾਂ ਕੁਝ ਸਕਿੰਟਾਂ ਲਈ ਹਿੱਲ ਗਈਆਂ। ਅਮਰੀਕੀ ਭੂ-ਵਿਗਿਆਨਸਰਵੇਖਣ ਮੁਤਾਬਕ 5 ਤੀਬਰਤਾ ਦੇ ਇਸ ਭੂਚਾਲ ਦਾ ਕੇਂਦਰ ਉੱਤਰ-ਪੂਰਬੀ ਤੱਟ ‘ਤੇ ਯਿਲਾਨ ਤੋਂ ਕਰੀਬ 21 ਕਿਲੋਮੀਟਰ ਦੱਖਣ-ਦੱਖਣ-ਪੂਰਬ ‘ਚ ਅਤੇ ਧਰਤੀ ਦੀ ਸਤ੍ਹਾ ਤੋਂ 69 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਤਾਈਵਾਨ ਪ੍ਰਸ਼ਾਂਤ ਮਹਾਂਸਾਗਰ ਦੇ ਨਾਲ ‘ਰਿੰਗ ਆਫ ਫਾਇਰ’ ਖੇਤਰ ਵਿੱਚ ਸਥਿਤ ਹੈ। ਦੁਨੀਆ ਵਿੱਚ ਸਭ ਤੋਂ ਵੱਧ ਭੂਚਾਲ ਇਸ ਖੇਤਰ ਵਿੱਚ ਆਉਂਦੇ ਹਨ।