HomeUP NEWS6 ਜੂਨ ਤੋਂ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਰਾਮ ਦਰਬਾਰ

6 ਜੂਨ ਤੋਂ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਰਾਮ ਦਰਬਾਰ

ਅਯੁੱਧਿਆ : ਅਯੁੱਧਿਆ ਦੇ ਰਾਮ ਮੰਦਰ ‘ਚ ਅਗਲੇ ਮਹੀਨੇ ਰਾਮ ਦਰਬਾਰ ਸਥਾਪਤ ਕੀਤਾ ਜਾਵੇਗਾ, ਜੋ ਸ਼ਰਧਾਲੂਆਂ ਲਈ । ਹਾਲਾਂਕਿ, ਇਹ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਰਗਾ ਨਹੀਂ ਹੋਵੇਗਾ। ਮੰਦਰ ਨਿਰਮਾਣ ਕਮੇਟੀ ਦੇ ਮੁਖੀ ਨ੍ਰਿਪੇਂਦਰ ਮਿਸ਼ਰਾ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸਮਾਗਮ 2020 ਵਿੱਚ ਸ਼ੁਰੂ ਹੋਏ ਮੰਦਰ ਨਿਰਮਾਣ ਦੇ ਮੁਕੰਮਲ ਹੋਣ ਦਾ ਵੀ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ 2024 ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਸੀ।

‘ਹੁਣ ਰਾਜਾ ਰਾਮ ਨੂੰ ਪਹਿਲੀ ਮੰਜ਼ਿਲ ‘ਤੇ ਰਾਮ ਦਰਬਾਰ ਵਿਚ ਵਿਰਾਜਮਾਨ ਕਰਨ ਦੀ ਵਾਰੀ’
ਮਿਲੀ ਜਾਣਕਾਰੀ ਮੁਤਾਬਕ ਨ੍ਰਿਪੇਂਦਰ ਮਿਸ਼ਰਾ ਨੇ ਦੱਸਿਆ ਕਿ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਇਸ ਮੰਦਰ ਦੀ ਹੇਠਲੀ ਮੰਜ਼ਿਲ ‘ਤੇ 2024 ‘ਚ ਹੋ ਚੁੱਕੀ ਹੈ। ਹੁਣ ਰਾਜਾ ਰਾਮ ਨੂੰ ਪਹਿਲੀ ਮੰਜ਼ਿਲ ‘ਤੇ ਰਾਮ ਦਰਬਾਰ ਵਿੱਚ ਵਿਰਾਜਮਾਨ ਕਰਨ ਦੀ ਬਾਰੀ ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਭਗਵਾਨ ਰਾਮ, ਉਨ੍ਹਾਂ ਦੇ ਭਰਾਵਾਂ ਅਤੇ ਮਾਤਾ ਸੀਤਾ ਦੀਆਂ ਮੂਰਤੀਆਂ ਅਯੁੱਧਿਆ ਪਹੁੰਚਣਗੀਆਂ ਅਤੇ 23 ਮਈ ਨੂੰ ਮੰਦਰ ਦੀ ਪਹਿਲੀ ਮੰਜ਼ਿਲ ‘ਤੇ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਦਰਬਾਰ ‘ਚ ਭਗਵਾਨ ਰਾਮ ਦੀ ਮੂਰਤੀ ਸਥਾਪਤ ਹੋਵੇਗੀ ਤਾਂ ਇਹ ਸੁਭਾਵਿਕ ਹੈ ਕਿ ਇਹ ਕਿਸੇ ਧਾਰਮਿਕ ਸਮਾਰੋਹ ਤੋਂ ਬਾਅਦ ਹੀ ਅਜਿਹਾ ਹੋਵੇਗਾ । ਇੱਥੇ ਪੂਜਾ ਹੋਵੇਗੀ, ਪਰ ਇਸ ਨੂੰ ਪ੍ਰਾਣ ਪ੍ਰਤਿਸ਼ਠਾ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਪ੍ਰਾਣ ਪ੍ਰਤਿਸ਼ਠਾ ਪਹਿਲਾਂ ਹੀ ਹੋ ਚੁੱਕੀ ਹੈ। ਜੀ ਹਾਂ, ਆਮ ਸ਼ਰਧਾਲੂਆਂ ਲਈ ਰਾਮ ਦਰਬਾਰ ਖੋਲ੍ਹਣ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੀਆਂ ਪੂਜਾਵਾਂ ਹੋਣਗੀਆਂ। ਇਹ ਪੂਜਾ 5 ਜੂਨ ਨੂੰ ਸਮਾਪਤ ਹੋਵੇਗੀ।

ਅਯੁੱਧਿਆ ਮੰਦਰ ‘ਚ ਰਾਮ ਦਰਬਾਰ 6 ਜੂਨ ਤੋਂ ਸ਼ਰਧਾਲੂਆਂ ਲਈ ਖੁੱਲ੍ਹੇਗਾ
ਮਿਸ਼ਰਾ ਨੇ ਕਿਹਾ ਕਿ 23 ਮਈ ਅਤੇ 5 ਜੂਨ ਦੀਆਂ ਤਾਰੀਖਾਂ ਦਾ ਆਪਣਾ ਜੋਤਿਸ਼ ਯੋਗ ਹੈ। ਇਸ ਲਈ 23 ਮਈ ਨੂੰ ਸਥਾਪਨਾ ਅਤੇ 5 ਜੂਨ ਨੂੰ ਪੂਜਾ ਤੋਂ ਬਾਅਦ ਰਾਮ ਦਰਬਾਰ ਆਮ ਲੋਕਾਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਭਗਵਾਨ ਰਾਮ ਦੀ 5 ਫੁੱਟ ਉੱਚੀ ਮੂਰਤੀ ਜੈਪੁਰ ਵਿੱਚ ਸਫੈਦ ਸੰਗਮਰਮਰ ਦੀ ਬਣਾਈ ਗਈ ਹੈ ਅਤੇ ਰਾਮ ਦਰਬਾਰ ਵਿੱਚ ਸਥਾਪਤ ਕੀਤੀ ਜਾਵੇਗੀ। ਇੱਥੇ ਸੀਤਾ, ਲਕਸ਼ਮਣ, ਭਰਤ, ਸ਼ਤਰੂਘਨ ਅਤੇ ਹਨੂੰਮਾਨ ਦੀਆਂ ਮੂਰਤੀਆਂ ਵੀ ਹੋਣਗੀਆਂ।

ਜਾਣੋ ਹੋਰ ਕੀ ਬੋਲੇ ਮੰਦਰ ਨਿਰਮਾਣ ਕਮੇਟੀ ਦੇ ਮੁਖੀ ਨ੍ਰਿਪੇਂਦਰ ਮਿਸ਼ਰਾ ?
ਇਹ ਪੁੱਛੇ ਜਾਣ ‘ਤੇ ਕਿ ਕੀ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਵਰਗਾ ਕੋਈ ਵੱਡਾ ਪ੍ਰੋਗਰਾਮ ਹੋਵੇਗਾ, ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲੂਆਂ ਦਾ ਫ਼ੈਸਲਾ ਰਾਮ ਮੰਦਰ ਟਰੱਸਟ ਕਰੇਗਾ। ਹਾਲਾਂਕਿ, ਇਹ ਇੰਨੇ ਵੱਡੇ (ਪ੍ਰਾਣ ਪ੍ਰਤਿਸ਼ਠਾ) ਪੱਧਰ ਦਾ ਨਹੀਂ ਹੋਵੇਗਾ। ਇਹ ਪੁੱਛੇ ਜਾਣ ‘ਤੇ ਕਿ ਕੀ ਪੂਰਾ ਮੰਦਰ 5 ਜੂਨ ਤੱਕ ਤਿਆਰ ਹੋ ਜਾਵੇਗਾ ਅਤੇ 6 ਜੂਨ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ, ਮਿਸ਼ਰਾ ਨੇ ਕਿਹਾ, “ਹਾਂ, ਅਜਿਹਾ ਹੋਵੇਗਾ ਕਿਉਂਕਿ ਦੂਜੀ ਮੰਜ਼ਿਲ ਵੀ ਉਸੇ ਦਿਨ ਤਿਆਰ ਹੋ ਜਾਵੇਗੀ। ਹਾਲਾਂਕਿ ਮੁੱਖ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ, ਪਰ ਕੰਪਲੈਕਸ ਦੀ ਕੰਧ ਦੇ ਨਿਰਮਾਣ ਨੂੰ ਪੂਰਾ ਕਰਨ ਵਿੱਚ ਕੁਝ ਹੋਰ ਮਹੀਨੇ ਲੱਗਣਗੇ। ਉਨ੍ਹਾਂ ਕਿਹਾ ਕਿ 6 ਜੂਨ ਤੱਕ ਰਾਮ ਮੰਦਰ ਦੇ ਬਾਹਰ ਮਹਾਰਿਸ਼ੀ ਵਾਲਮੀਕਿ ਮੰਦਰ ਵਰਗੇ ਸੱਤ ਹੋਰ ਮੰਦਰਾਂ ਦਾ ਕੰਮ ਪੂਰਾ ਹੋ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments