Sports News : ਜਸਪ੍ਰੀਤ ਬੁਮਰਾਹ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਆਪਣੀ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨਾਲ ਜੁੜ ਗਏ ਹਨ।
ਬੁਮਰਾਹ ਪਿੱਠ ਦੇ ਹੇਠਲੇ ਹਿੱਸੇ ਦੀ ਸਮੱਸਿਆ ਕਾਰਨ ਇਸ ਸਾਲ ਦੇ ਸ਼ੁਰੂ ਵਿਚ ਸਿਡਨੀ ਟੈਸਟ ਤੋਂ ਬਾਹਰ ਸਨ। ਉਹ ਇੰਗਲੈਂਡ ਵਿਰੁੱਧ ਭਾਰਤ ਦੇ ਘਰੇਲੂ ਮੈਚ ਅਤੇ ਆਈ.ਸੀ.ਸੀ ਪੁਰਸ਼ ਚੈਂਪੀਅਨਜ਼ ਟਰਾਫੀ ਤੋਂ ਵੀ ਖੁੰਝ ਗਏ ਸੀ। ਉਹ ਇਸ ਸਾਲ ਦੇ ਆਈ.ਪੀ.ਐਲ ਦੀ ਸ਼ੁਰੂਆਤ ‘ਚ ਵੀ ਨਹੀਂ ਖੇਡ ਸਕੇ ਸਨ ਪਰ ਹੁਣ ਉਹ ਮੁੰਬਈ ਇੰਡੀਅਨਜ਼ ਦੀ ਟੀਮ ‘ਚ ਸ਼ਾਮਲ ਹੋ ਗਏ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਬੁਮਰਾਹ ਫਰੈਂਚਾਇਜ਼ੀ ਲਈ ਕਦੋਂ ਮੈਦਾਨ ‘ਤੇ ਉਤਰਨਗੇ।