Home ਪੰਜਾਬ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਹਲਕਾ ਵੈਸਟ ਉਪ ਚੋਣ ‘ਚ ਉਮੀਦਵਾਰ...

ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਹਲਕਾ ਵੈਸਟ ਉਪ ਚੋਣ ‘ਚ ਉਮੀਦਵਾਰ ਘੋਸ਼ਿਤ ਹੋਣ ‘ਤੇ ਵਧਾਈ ਦੇਣ ਪਹੁੰਚੇ ਰਾਜਾ ਵੜਿੰਗ , ਨਹੀਂ ਹੋ ਸਕੀ ਮੁਲਾਕਾਤ

0

ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਹਲਕਾ ਵੈਸਟ ਉਪ ਚੋਣ ਵਿਚ ਉਮੀਦਵਾਰ ਘੋਸ਼ਿਤ ਹੋਣ ਦੇ ਬਾਅਦ ਜਿਥੇ ਬੀਤੀ ਦੁਪਹਿਰ ਨੂੰ ਉਨਾਂ ਦੀ ਜਿੱਤ ਯਕੀਨੀ ਕਰਨ ਦੇ ਲਈ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਜਿਨਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਲ ਇੰਡੀਆ ਕਾਂਗਰਸ ਤੋਂ ਅਲੋਕ ਕੁਮਾਰ ਸ਼ਰਮਾ, ਰਵਿੰਦਰ ਦਾਲਵੀ, ਵਿਧਾਇਕ ਪ੍ਰਗਟ ਸਿੰਘ, ਮੁਹੰਮਦ ਸਦੀਕ ਦੇ ਇਲਾਵਾ ਕਈ ਨੇਤਾ ਪੁੱਜੇ ਸੀ, ਉਥੇ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਥਾਨਕ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਸਥਾਨਕ ਨੇਤਾਵਾਂ ਦੇ ਨਾਲ ਭਾਰਤ ਭੂਸ਼ਣ ਆਸ਼ੂ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ ਪਰ ਉਨ੍ਹਾਂ ਦੀ ਆਸ਼ੂ ਨਾਲ ਮੁਲਾਕਾਤ ਨਹੀਂ ਹੋ ਸਕੀ, ਜਿਸ ਕਾਰਨ ਕਾਂਗਰਸ ਵਿਚ ਗੁਟਬਾਜੀ ਸਾਫ ਦਿਖਾਈ ਦਿੱਤੀ ਕਿਉਂਕਿ ਰਾਜਾ ਵੜਿੰਗ ਅਤੇ ਆਸ਼ੂ ਦੇ ਵਿਚਕਾਰ ਲੋਕਸਭਾ ਚੋਣਾਂ ਦੇ ਦੌਰਾਨ ਮਤਭੇਦ ਪੈਦਾ ਹੋਏ ਸਨ।

ਰਾਜਾ ਵੜਿੰਗ ਨੇ ਕਿਹਾ ਕਿ ਉਹ ਸਲਤਾਨਪੁਰ ਲੋਧੀ ਵਿਚ ਕਾਂਗਰਸ ਦੀ ਰੈਲੀ ਵਿਚ ਸਨ। ਪਾਰਟੀ ਵਿਚ ਕਿਸੇ ਵੀ ਤਰਾਂ ਦੀ ਗੁਟਬਾਜੀ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ। ਵੜਿੰਗ ਦੇ ਨਾਲ ਜ਼ਿਲਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸੁਰਿੰਦਰ ਡਾਵਰ, ਰਾਕੇਸ਼ ਪਾਂਡੇ, ਸਿਮਰਜੀਤ ਸਿੰਘ ਬੈਂਸ, ਜੱਸੀ ਖੰਗੂੜਾ, ਕੈਪਟਨ ਸੰਦੀਪ ਸੰਧੂ, ਕੇ.ਵੇ ਬਾਵਾ ਆਦਿ ਮੌਜੂਦ ਰਹੇ।

ਭਾਰਤ ਭੂਸ਼ਣ ਆਸ਼ੂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਰਾਜਾ ਵੜਿੰਗ ਨੂੰ ਸੰਵੇਦਨਸ਼ੀਲ ਤੇ ਨਰਮ ਅੰਦਾਜ਼ ’ਚ ਸੰਦੇਸ਼ ਦਿੱਤਾ ਹੈ। ਉਨ੍ਹਾਂ ਲਿ ਖਿਆ ਕਿ ਰਾਜਾ ਜੀ… ਤੁਹਾਡਾ ਮੇਰੇ ਘਰ ਆਉਣਾ ਮੈਨੂੰ ਪਹਿਲਾਂ ਨਹੀਂ ਪਤਾ ਸੀ, ਪਰ ਤੁਸੀਂ ਆਏ ਇਸ ਲਈ ਮੈਂ ਦਿਲੋਂ ਧੰਨਵਾਦੀ ਹਾਂ। ਜੇ ਤੁਸੀਂ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ। ਮੈਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਭਵਿੱਖ ’ਚ ਜਦੋਂ ਵੀ ਤੁਹਾਡੀ ਲੋੜ ਪਈ, ਮੈਂ ਜ਼ਰੂਰ ਸੱਦਾ ਦਿਆਂਗਾ। ਮੇਰੇ ਲਈ ਲੁਧਿਆਣਾ ਵੈਸਟ ਸਿਰਫ ਚੋਣ ਨਹੀਂ ਇਹ ਮੇਰੇ ਲੋਕਾਂ ਲਈ ਮੇਰੀ ਡਿਊਟੀ ਤੇ ਸੇਵਾ ਹੈ। ਇਹ ਚੋਣ ਸਾਨੂੰ ਸਾਰਿਆਂ ਲਈ ਅਤੇ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ। ਆਓ ਅਸੀਂ ਇਕਜੁੱਟ ਹੋਈਏ ਤੇ ਪੰਜਾਬ ਦੀ ਭਲਾਈ ਲਈ ਕੰਮ ਕਰੀਏ।

Exit mobile version