ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ‘ਪ੍ਰਾਈਡ ਅੰਮ੍ਰਿਤਸਰ’ ਨਾਂ ਦੀ ਇਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ‘ਚ 27 ਅਪ੍ਰੈਲ ਨੂੰ ਅੰਮ੍ਰਿਤਸਰ ‘ਚ ਸਮਲਿੰਗੀ ਪਰੇਡ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ। ਸਮਲਿੰਗੀ ਪਰੇਡ ਦਾ ਵਿਰੋਧ ਕਰਨ ਵਾਲੇ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਸਭ ਤੋਂ ਪਹਿਲਾਂ ਸਾਹਮਣੇ ਆਏ ਹਨ।
ਸਿੱਖ ਆਗੂ ਭਾਈ ਪਰਮਜੀਤ ਸਿੰਘ ਖਾਲਸਾ ਨੇ ਸਮਲਿੰਗੀ ਪਰੇਡ ਦਾ ਪ੍ਰਚਾਰ ਕਰਨ ਵਾਲੀ ਵੀਡੀਓ ਸਾਂਝੀ ਕਰਦਿਆਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਸ੍ਰੀ ਅੰਮ੍ਰਿਤਸਰ ਗੁਰੂਆਂ ਦੀ ਪਵਿੱਤਰ ਧਰਤੀ ਹੈ, ਸ੍ਰੀ ਹਰਿਮੰਦਰ ਸਾਹਿਬ ਗੁਰੂਆਂ ਦੀ ਪਵਿੱਤਰ ਧਰਤੀ ਹੈ। ਇਹ ਪਰੇਡ ਕਿਸੇ ਵੀ ਕੀਮਤ ‘ਤੇ ਇੱਥੇ ਨਹੀਂ ਹੋਵੇਗੀ। ਉਨ੍ਹਾਂ ਪ੍ਰਸ਼ਾਸਨ ਨੂੰ 27 ਅਪ੍ਰੈਲ ਨੂੰ ਪਰੇਡ ਰੋਕਣ ਦੀ ਬੇਨਤੀ ਕੀਤੀ।
ਜੇਕਰ ਪ੍ਰਸ਼ਾਸਨ ਇਸ ਨੂੰ ਨਹੀਂ ਰੋਕ ਸਕਦਾ ਤਾਂ ਉਹ ਖੁਦ ਇਸ ਨੂੰ ਰੋਕ ਦੇਣਗੇ। ਉਨ੍ਹਾਂ ਨੇ ਸਮਲਿੰਗੀ ਪਰੇਡ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਅਪੀਲ ਨੂੰ ਪਿਆਰ ਨਾਲ ਸਵੀਕਾਰ ਕਰਕੇ ਸਮਲਿੰਗੀ ਪਰੇਡ ਨੂੰ ਰੋਕਦੇ ਹੋ ਤਾਂ ਇਹ ਚੰਗੀ ਗੱਲ ਹੋਵੇਗੀ, ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ।