ਬਰਨਾਲਾ : ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਪੁਲਿਸ ਵਲੋਂ ਬੁਲਡੋਜ਼ਰ ਐਕਸ਼ਨ ਕਰਦਿਆਂ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਪੰਜਾਬ ਪੁਲਿਸ ਵਲੋਂ ਢਹਿ ਢੇਰੀ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਚਲਦਿਆਂ ਬਰਨਾਲਾ ਪੁਲਿਸ ਵਲੋਂ ਹੰਡਿਆਇਆ ਪਿੰਡ ’ਚ ਨਸ਼ਾ ਤਸਕਰਾਂ ਦੇ ਘਰ ਨੂੰ ਪੀਲੇ ਪੰਜੇ ਨਾਲ ਢਹਿ ਢੇਰੀ ਕੀਤਾ ਗਿਆ।
ਜਾਣਕਾਰੀ ਮੁਤਾਬਕ ਜੋ ਨਸ਼ਾ ਤਸਕਰ ਹਨ ਉਹ ਦੋਨੋਂ ਸਕੇ ਭਰਾ ਹਨ ਮੋਹਣੀ ਸਿੰਘ ਅਤੇ ਚਮਕੋਰ ਸਿੰਘ ਉਰਫ਼ ਤਿੱਤਰ। ਜਿੰਨਾ ਦੇ ਵਿਰੁੱਧ ਨਸ਼ੇ ਦੇ ਕਾਫ਼ੀ ਪਰਚੇ ਦਰਜ ਹਨ। ਮੋਹਣੀ ਸਿੰਘ ਦੇ ਵਿਰੁੱਧ 10 ਤੋਂ ਵੱਧ ਪਰਚੇ ਦਰਜ ਹਨ। ਜਦੋਂ ਕਿ ਚਮਕੌਰ ਸਿੰਘ ਉਰਫ਼ ਤਿੱਤਰ ਵਿਰੁੱਧ ਸੱਤ ਤੋਂ ਵੱਧ ਪਰਚੇ ਦਰਜ ਹਨ। ਇਸ ਤੋਂ ਇਲਾਵਾ ਇਨ੍ਹਾਂ ਨਸ਼ਾ ਤਸਕਰਾਂ ਨੇ ਨਗਰ ਕੌਂਸਲ ਦੀ ਜਗ੍ਹਾ ਵਿਚ ਨਾਜਾਇਜ਼ ਘਰ ਵੀ ਉਸਾਰ ਰੱਖਿਆ ਸੀ।