Sports News : ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਅਤੇ ਨੌਜ਼ਵਾਨ ਸਪਿਨਰ ਦਿਗਵੇਸ਼ ਸਿੰਘ ਰਾਠੀ ਦੋਵਾਂ ਨੂੰ ਆਈ.ਪੀ.ਐਲ ਨਿਯਮਾਂ ਦੀ ਉਲੰਘਣਾਂ ਕਰਨ ਲਈ ਸਜ਼ਾ ਦਿੱਤੀ ਗਈ ਹੈ। ਲਖਨਊ ਨੇ ਭਾਵੇਂ ਮੁੰਬਈ ਇੰਡੀਅਨਜ਼ ਵਿਰੁਧ 12 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਹੋਵੇ ਪਰ ਬੀ.ਸੀ.ਸੀ.ਆਈ ਨੇ ਪੰਤ ਅਤੇ ਦਿਗਵੇਸ਼ ‘ਤੇ ਭਾਰੀ ਜੁਰਮਾਨਾ ਲਗਾਇਆ।
ਜਾਣਕਾਰੀ ਅਨੁਸਾਰ ਲਖਨਊ ਨੂੰ ਮੈਚ ਦੌਰਾਨ ਹੌਲੀ ਓਵਰ ਰੇਟ ਲਈ ਸਜ਼ਾ ਦਿਤੀ ਗਈ ਅਤੇ ਕਪਤਾਨ ਪੰਤ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਦੋਂ ਕਿ ਦਿਗਵੇਸ਼ ਨੂੰ ਉਸ ਦੀ ਮੈਟ ਫ਼ੀਸ ਦਾ 50 ਫ਼ੀ ਸਦੀ ਯਾਨੀ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਦਿਗਵੇਸ਼ ਨੂੰ ਇਹ ਸਜ਼ਾ ਗੇਂਦਬਾਜ਼ੀ ਕਰਦੇ ਸਮੇਂ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਮਨ ਧੀਰ ਨੂੰ ਆਊਟ ਕਰਨ ਤੋਂ ਬਾਅਦ ਦੁਬਾਰਾ ਭੱਦਾ ਇਸ਼ਾਰਾ ਕਰਨ ਲਈ ਮਿਲੀ।
ਜਾਣਕਾਰੀ ਅਨੁਸਾਰ ਉਸ ਨੇ ਪਿਛਲੇ ਮੈਚ ਪੰਜਾਬ ਕਿੰਗਜ਼ ਵਿਰੁਧ ਵੀ ਪੰਜਾਬ ਕਿੰਗਸ ਦੇ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਦੀ ਵਿਕਟ ਲੈਣ ਤੋਂ ਬਾਅਦ ਕੀਤੇ ਗਏ ਦਸਤਖ਼ਤ ਵਾਲੇ ਜਸ਼ਨ ਮਨਾਇਆ ਸੀ। ਜਿਸ ਕਾਰਨ ਉਸ ਨੂੰ ਸਜ਼ਾ ਮਿਲੀ ਸੀ। ਆਈ.ਪੀ.ਐਲ ਵਲੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੂੰ ਸ਼ੁਕਰਵਾਰ ਨੂੰ ਏਕਾਨਾ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਵਿਰੁਧ ਮੈਚ ਵਿਚ ਹੌਲੀ ਓਵਰ ਰੇਟ ਬਣਾਈ ਰੱਖਣ ਲਈ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਇਹ ਆਈ.ਪੀ.ਐਲ ਆਚਾਰ ਸੰਹਿਤਾ ਦੀ ਧਾਰਾ 2.2 ਦੇ ਤਹਿਤ ਸੀਜ਼ਨ ਵਿਚ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ, ਜੋ ਕਿ ਹੌਲੀ ਓਵਰ ਰੇਟ ਨਾਲ ਸਬੰਧਤ ਹੈ, ਪੰਤ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਇਸ ਤੋਂ ਇਲਾਵਾ, ਬੀ.ਸੀ.ਸੀ.ਆਈ ਨੇ ਲਖਨਊ ਦੇ ਨੌਜਵਾਨ ਸਪਿਨਰ ਦਿਗਵੇਸ਼ ਰਾਠੀ ‘ਤੇ ਵੀ ਜੁਰਮਾਨਾ ਲਗਾਇਆ। ਇਹ ਸੀਜ਼ਨ ਦੇ ਆਰਟੀਕਲ 2.5 ਦੇ ਤਹਿਤ ਉਸ ਦਾ ਦੂਜਾ ਲੈਵਲ-1 ਅਪਰਾਧ ਸੀ ਅਤੇ ਇਸ ਲਈ ਉਸ ਨੂੰ ਦੋ ਡੀਮੈਰਿਟ ਅੰਕ ਮਿਲੇ। ਇਸ ਤੋਂ ਪਹਿਲਾਂ, ਉਸ ਦੇ ਖਾਤੇ ਵਿਚ ਇਕ ਡੀਮੈਰਿਟ ਪੁਆਇੰਟ ਜੋੜਿਆ ਗਿਆ ਸੀ, ਜੋ ਉਸ ਨੂੰ 1 ਅਪ੍ਰੈਲ 2025 ਨੂੰ ਪੰਜਾਬ ਕਿੰਗਜ਼ ਵਿਰੁਧ ਖੇਡੇ ਗਏ ਮੈਚ ਦੌਰਾਨ ਮਿਲਿਆ ਸੀ।