ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਸੀ। ਇਸ ਦੌਰਾਨ ਕੁਝ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ ਸਨ। ਇਨ੍ਹਾਂ ਅੱਤਵਾਦੀਆਂ ਬਾਰੇ ਸੁਰੱਖਿਆ ਬਲਾਂ ਨੂੰ ਤਾਜ਼ਾ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਮਜਾਲਟਾ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬਿਲਾਵਰ ਤੋਂ ਫਰਾਰ ਹੋਏ ਅੱਤਵਾਦੀ ਮਜਾਲਟਾ ਇਲਾਕੇ ‘ਚ ਦਾਖਲ ਹੋ ਗਏ ਹਨ। ਇਸ ਦੌਰਾਨ ਅੱਤਵਾਦੀ ਰਾਤ ਨੂੰ ਊਧਮਪੁਰ ਦੇ ਮਜਾਲਟਾ ਨੇੜੇ ਚੌਰਾਪੁੰਜ ਦੇ ਇਕ ਘਰ ‘ਚ ਆਏ ਅਤੇ ਖਾਣਾ ਖਾਧਾ। ਸਵੇਰੇ ਪਰਿਵਾਰ ਨੇ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ। ਇਸ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਅੱਤਵਾਦੀ ਬਿਲਾਵਰ ਤੋਂ ਭੱਜ ਕੇ ਇੱਥੇ ਆਏ ਹਨ। ਉਹ ਡੋਡਾ ਕਿਸ਼ਤਵਾੜ ਰਾਹੀਂ ਕਸ਼ਮੀਰ ਜਾਣ ਦਾ ਇਰਾਦਾ ਰੱਖਦੇ ਹਨ ਤਾਂ ਜੋ ਉਹ ਸਰਹੱਦ ਪਾਰ ਕਰਕੇ ਭੱਜ ਸਕਣ।