ਚੰਡੀਗੜ੍ਹ: ਅੱਜ ਯਾਨੀ 1 ਅਪ੍ਰੈਲ ਤੋਂ ਸ਼ਹਿਰ ਦੇ ਲੋਕਾਂ ਦੀਆਂ ਜੇਬਾਂ ‘ਤੇ ਭਾਰੀ ਬੋਝ ਪੈਣ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕੁਝ ਦਿਨਾਂ ‘ਚ ਲਏ ਗਏ ਫ਼ੈੈਸਲਿਆਂ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ‘ਚ ਪਾਣੀ, ਬਿਜਲੀ ਅਤੇ ਕੂੜੇ ਦੇ ਨਾਲ-ਨਾਲ ਕਲੈਕਟਰੇਟ ਅਤੇ ਫਾਇਰ ਸੇਫਟੀ ਸਰਟੀਫਿਕੇਟ ਦੀਆਂ ਦਰਾਂ ਵੀ ਵਧਣਗੀਆਂ।
ਇਸ ਦੇ ਨਾਲ ਹੀ ਪ੍ਰਾਪਰਟੀ ਟੈਕਸ ਦੀਆਂ ਨਵੀਆਂ ਦਰਾਂ ਵੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਚਾਲੂ ਵਿੱਤੀ ਸਾਲ 2025-26 ਲਈ ਵਪਾਰਕ ਅਤੇ ਰਿਹਾਇਸ਼ੀ ਪ੍ਰਾਪਰਟੀ ਟੈਕਸ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਵਪਾਰਕ ਜਾਇਦਾਦ ਵਿੱਚ 3 ਗੁਣਾ ਵਾਧਾ ਕੀਤਾ ਗਿਆ ਹੈ। ਵਪਾਰਕ ਜਾਇਦਾਦ ਟੈਕਸ ਦੀਆਂ ਦਰਾਂ ਵਿੱਚ 3 ਤੋਂ 6 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰਾਂ ਨੂੰ ਜ਼ੋਨ-ਵਾਰ ਵੰਡ ਕੇ ਰਿਹਾਇਸ਼ੀ ਜਾਇਦਾਦ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। ਇਹ ਨੋਟੀਫਿਕੇਸ਼ਨ ਅੱਜ ਤੋਂ ਲਾਗੂ ਹੋਵੇਗਾ।