Homeਸੰਸਾਰਅਮਰੀਕਾ ਵੱਲੋਂ ਛੇੜੀ ਗਈ ਟੈਰਿਫ ਜੰਗ ਦੌਰਾਨ ਭਾਰਤੀ ਕਿਸਾਨਾਂ ਨੂੰ ਲੱਗ ਸਕਦਾ...

ਅਮਰੀਕਾ ਵੱਲੋਂ ਛੇੜੀ ਗਈ ਟੈਰਿਫ ਜੰਗ ਦੌਰਾਨ ਭਾਰਤੀ ਕਿਸਾਨਾਂ ਨੂੰ ਲੱਗ ਸਕਦਾ ਵੱਡਾ ਝਟਕਾ

ਅਮਰੀਕਾ : ਅਮਰੀਕਾ ਵੱਲੋਂ ਛੇੜੀ ਗਈ ਟੈਰਿਫ ਜੰਗ ਦੌਰਾਨ ਭਾਰਤੀ ਕਿਸਾਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਮਰੀਕਾ ਨੇ ਦਅਵਾ ਕੀਤਾ ਹੈ ਕਿ ਭਾਰਤੀ ਖੇਤੀ ਉਤਪਾਦਾਂ ਉਪਰ 100 ਫੀਸਦੀ ਟੈਰਿਫ ਲਾਇਆ ਜਾਏਗਾ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ। ਹੁਣ ਜੈਸਾ ਕੋ ਤੈਸਾ ਨੀਤੀ ਤਹਿਤ ਭਾਰਤੀ ਖੇਤੀ ਉਤਪਾਦਾਂ ਉਪਰ ਵੀ ਬਰਾਬਰ ਟੈਰਿਫ ਲਾਏ ਜਾਣਗੇ।

ਦੱਸ ਦਈਏ ਕਿ ਜੇਕਰ ਅਮਰੀਕਾ ਭਾਰਤੀ ਖੇਤੀ ਉਤਪਾਦਾਂ ਉਪਰ 100 ਫੀਸਦੀ ਟੈਰਿਫ ਲਾਉਂਦਾ ਹੈ ਜਾਂ ਫਿਰ ਭਾਰਤ ਸਰਕਾਰ ਅਮਰੀਕੀ ਖੇਤੀ ਉਤਪਾਦਾਂ ਤੋਂ ਟੈਰਿਫ ਘਟਾਉਂਦੀ ਹੈ ਤਾਂ ਭਾਰਤੀ ਕਿਸਾਨੀ ਨੂੰ ਵੱਡਾ ਝਟਕਾ ਲੱਗੇਗਾ। ਸੂਤਰਾਂ ਮੁਤਾਬਕ ਭਾਰਤ ਸਰਕਾਰ ਖੇਤੀ ਸੈਕਟਰ ਨੂੰ ਛੱਡ ਤੇ ਹੋਰ ਖੇਤਰਾਂ ਉਪਰ ਟੈਰਿਫ ਘਟਾਉਣ ਦੇ ਪੱਖ ਵਿੱਚ ਹੈ ਪਰ ਅਮਰੀਕਾ ਦਾ ਰਵੱਈਆ ਨਰਮ ਨਜ਼ਰ ਨਹੀਂ ਆ ਰਿਹਾ। ਇਸ ਲਈ ਭਾਰਤੀ ਖੇਤੀ ਸੈਕਟਰ ਉਪਰ ਖਤਰਾ ਮੰਡਰਾਉਣ ਲੱਗਾ ਹੈ।

ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਵਿੱਚ 2 ਅਪ੍ਰੈਲ ਤੋਂ ਦੇਸ਼ਾਂ ‘ਤੇ ਰੈਸੀਫ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹੁਣ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ। ਇਸ ਤੋਂ ਇਲਾਵਾ ਹੋਰ ਦੇਸ਼ ਵੀ ਭਾਰੀ ਡਿਊਟੀਆਂ ਵਸੂਲਦੇ ਹਨ, ਜਿਸ ਕਾਰਨ ਅਮਰੀਕੀ ਉਤਪਾਦਾਂ ਲਈ ਉਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਟਿਕਣਾ ਬਹੁਤ ਮੁਸ਼ਕਲ ਹੈ। ਇਸ ਲਈ ਵ੍ਹਾਈਟ ਹਾਊਸ ਨੇ ਵੀ ਹੁਣ ਜੈਸੇ ਕੋ ਤੈਸਾ ਨੀਤੀ ਅਪਣਾਉਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਬਿਆਨ ਦੋ ਅਪਰੈਲ ਤੋਂ ਠੀਕ ਪਹਿਲਾਂ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧ ਮੰਡਲ ਨੇ ਭਾਰਤ ਆ ਕੇ ਟੈਕਸਾਂ ਤੇ ਵਾਪਰ ਸਮਝੌਤੇ ਬਾਰੇ ਲੰਬੀ ਚਰਚਾ ਕੀਤੀ ਹੈ। ਬੇਸ਼ੱਕ ਦੋਵਾਂ ਦੇਸ਼ਾਂ ਵੱਲੋਂ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਪਰ ਅਮਰੀਕਾ ਦੇ ਤਾਜ਼ਾ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਸੋਮਵਾਰ ਨੂੰ ਕਿਹਾ ਕਿ ਬਦਕਿਸਮਤੀ ਨਾਲ ਕੁਝ ਦੇਸ਼ ਲੰਬੇ ਸਮੇਂ ਤੋਂ ਸਾਡੀ ਨਰਮੀ ਦਾ ਫਾਇਦਾ ਉਠਾ ਰਹੇ ਹਨ। ਜੇਕਰ ਤੁਸੀਂ ਅਣਉਚਿਤ ਵਪਾਰਕ ਅਭਿਆਸਾਂ ‘ਤੇ ਨਜ਼ਰ ਮਾਰੋ, ਤਾਂ ਯੂਰਪੀਅਨ ਯੂਨੀਅਨ ਅਮਰੀਕੀ ਡੇਅਰੀ ਉਤਪਾਦਾਂ ‘ਤੇ 50 ਪ੍ਰਤੀਸ਼ਤ, ਜਾਪਾਨ ਅਮਰੀਕੀ ਚੌਲਾਂ ‘ਤੇ 700 ਪ੍ਰਤੀਸ਼ਤ, ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ‘ਤੇ 100 ਪ੍ਰਤੀਸ਼ਤ ਤੇ ਕੈਨੇਡਾ ਅਮਰੀਕੀ ਮੱਖਣ ਤੇ ਪਨੀਰ ‘ਤੇ 300 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ। ਲੇਵਿਟ ਨੇ ਕਿਹਾ ਕਿ ਉੱਚ ਟੈਰਿਫਾਂ ਨੇ ਇਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਅਮਰੀਕੀ ਉਤਪਾਦਾਂ ਨੂੰ ਆਯਾਤ ਕਰਨਾ ਲਗਪਗ ਅਸੰਭਵ ਬਣਾ ਦਿੱਤਾ ਹੈ ਤੇ ਇਸ ਨੇ ਪਿਛਲੇ ਕਈ ਦਹਾਕਿਆਂ ਤੋਂ ਅਮਰੀਕੀ ਲੋਕਾਂ ਦੇ ਕਾਰੋਬਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੈਰੋਲੀਨ ਲੇਵਿਟ ਨੇ ਇੱਕ ਚਾਰਟ ਦਿਖਾਇਆ ਜਿਸ ਵਿੱਚ ਭਾਰਤ, ਜਾਪਾਨ ਤੇ ਹੋਰ ਦੇਸ਼ਾਂ ਦੇ ਨਾਮ ਸਨ। ਚਾਰਟ ‘ਤੇ ਭਾਰਤ ਦਾ ਨਾਮ ਤਿੰਨ ਰੰਗਾਂ ਦੇ ਚੱਕਰ ਵਿੱਚ ਸੀ। ਇਸੇ ਤਰ੍ਹਾਂ ਉਨ੍ਹਾਂ ਦੁਆਰਾ ਲਗਾਏ ਗਏ ਟੈਰਿਫਾਂ ਦੇ ਨਾਲ ਦੂਜੇ ਦੇਸ਼ਾਂ ਦੇ ਨਾਮ ਵੀ ਦੱਸੇ ਗਏ ਸਨ।

ਦੱਸ ਦਈਏ ਕਿ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਨੇ ਕਿਹਾ ਸੀ ਕਿ ‘ਮੌਜੂਦਾ ਟੈਰਿਫ ਅਸਥਾਈ ਤੇ ਛੋਟੇ ਹਨ, ਪਰ 2 ਅਪ੍ਰੈਲ ਤੋਂ ਟੈਰਿਫ ‘ਜੈਸੇ ਕੋ ਤੈਸਾ’ ਨੀਤੀ ਤਹਿਤ ਲਗਾਏ ਜਾਣਗੇ ਤੇ ਇਹ ਸਾਡੇ ਦੇਸ਼ ਵਿੱਚ ਵੱਡੇ ਬਦਲਾਅ ਲਿਆਉਣਗੇ।’ ਸੋਮਵਾਰ ਨੂੰ ਲੇਵਿਟ ਨੇ ਇਹ ਨਹੀਂ ਦੱਸਿਆ ਕਿ ਕਿਸ ਦੇਸ਼ ‘ਤੇ ਕਿੰਨੇ ਟੈਰਿਫ ਲਗਾਏ ਜਾਣਗੇ, ਪਰ ਉਨ੍ਹਾਂ ਕਿਹਾ ਕਿ ਨਵੇਂ ਟੈਰਿਫ ਇਹ ਯਕੀਨੀ ਬਣਾਉਣਗੇ ਕਿ ਅਮਰੀਕੀ ਲੋਕਾਂ ਨਾਲ ਵੀ ਨਿਰਪੱਖ ਵਿਵਹਾਰ ਕੀਤਾ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments