ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਦੀਆਂ ਮੰਗਾਂ ਨਾਲ ਹਨ। ਉਹ ਖ਼ੁਦ ਕਿਸਾਨਾਂ ਨੂੰ 4 ਮਈ ਨੂੰ ਕੇਂਦਰ ਨਾਲ ਗੱਲਬਾਤ ਲਈ ਲੈ ਕੇ ਜਾਣਗੇ। ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ਬਾਰੇ ਸੀ.ਐਮ ਮਾਨ ਨੇ ਕਿਹਾ ਕਿ ਧਰਨਾ ਦੇਣਾ ਉਨ੍ਹਾਂ ਦਾ ਅਧਿਕਾਰ ਹੈ। ਆਪਣੇ ਹੱਕਾਂ ਲਈ ਲੜਨਾ ਜਮਹੂਰੀ ਹੱਕ ਹੈ ਪਰ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਕਰ ਦਿੱਤੀ ਗਈ ਸੀ।
ਵਪਾਰ ਬੰਦ ਹੋ ਗਿਆ ਸੀ। ਕੇਂਦਰ ਨਾਲ ਅਜੇ 4 ਮਈ ਨੂੰ ਮੀਟਿੰਗ ਹੋਣੀ ਹੈ। ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਮੈਂ ਖ਼ੁਦ ਕਿਸਾਨਾਂ ਨੂੰ 4 ਮਈ ਦੀ ਮੀਟਿੰਗ ਵਿੱਚ ਨਾਲ ਲੈ ਕੇ ਜਾਵਾਂਗਾ। ਉਨ੍ਹਾਂ ਕਿਹਾ ਕਿ ਮਾਮਲਾ ਕੇਂਦਰ ਸਰਕਾਰ ਨਾਲ ਹੈ ਅਤੇ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ। ਅਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਆ ਸੀ ਵੀ ਰਾਹ ਖੋਲ੍ਹਣਾ ਹੈ। ਬੱਸਾਂ ਖੜ੍ਹੀਆਂ ਹਨ, ਵਿਚ ਬੈਠੋ। ਅਸੀਂ ਕੋਈ ਡੰਡੇ ਜਾਂ ਜਲ ਤੋਪ ਦੀ ਵਰਤੋਂ ਨਹੀਂ ਕੀਤੀ। ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਨੂੰ ਅੱਗੇ ਲੰਘਣ ਵਿੱਚ ਦਿੱਕਤ ਆ ਰਹੀ ਹੈ। ਜੇਕਰ ਮੰਗਾਂ ਕੇਂਦਰ ਨਾਲ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨੀ ਕਿਉਂ? ਸੀ.ਐਮ ਮਾਨ ਨੇ ਕਿਹਾ ਕਿ ਮੈਂ ਬਾਰਡਰ ਖੁੱਲਵਾਇਆ ਹੈ ਪਰ ਮੈਂ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਨਾਲ ਹਾਂ। ਉਹ ਅੰਨਦਾਤਾ ਹਨ। ਮੈਂ ਕੁਝ ਦਿਨ ਪਹਿਲਾਂ ਪ੍ਰਹਿਲਾਦ ਜੋਸ਼ੀ ਨੂੰ ਮਿ ਲਿਆ ਤੇ ਕਿਹਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਕੀਮਤ ਦਿਓ।
ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਸ਼ੁਰੂ ਹੋ ਚੁੱਕੀ ਹੈ। ਨਸ਼ਾ ਜ਼ਿਆਦਾਤਰ ਸਰਹੱਦ ਪਾਰੋਂ ਆਉਂਦਾ ਹੈ। ਨਸ਼ਾ ਤਸਕਰ ਨੇ ਕਿੰਨੇ ਘਰ ਤਬਾਹ ਕੀਤੇ? ਨਸ਼ਾ ਵੇਚ ਕੇ ਪੈਸੇ ਕਮਾਏ। ਇਸ ਨਾਲ ਇਮਾਰਤ ਖੜ੍ਹੀ ਕੀਤੀ। ਕਾਨੂੰਨ ਮੁਤਾਬਕ ਇਹ ਡਰੱਗ ਮਨੀ ਤੋਂ ਬਣਦੀ ਹੈ। ਅਸੀਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਾਂ।