ਲੁਧਿਆਣਾ: ਸ਼ਹਿਰ ‘ਚ 10ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਇਕ ਭਿਆਨਕ ਕਦਮ ਚੁੱਕਿਆ ਹੈ। ਸਲੇਮ ਟਾਬਰੀ ਥਾਣੇ ਅਧੀਨ ਨਿਸ਼ਾਦ ਬਾਗ ਕਲੋਨੀ ‘ਚ 10ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਘਰ ਦੀ ਛੱਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਐਲ.ਡੀ.ਸੀ.ਓ. ਅਸਟੇਟ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਸ਼ਾਦ ਬਾਗ ਕਲੋਨੀ ਵਿੱਚ ਇੱਕ ਲੜਕੀ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਲੜਕੀ ਅੰਜਲੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਅੰਜਲੀ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਨਿਸ਼ਾਦ ਬਾਗ ਕਲੋਨੀ ‘ਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ।
ਬੀਤੇ ਦਿਨ ਉਹ ਆਪਣਾ 10 ਵੀਂ ਜਮਾਤ ਦਾ ਪੇਪਰ ਦੇ ਕੇ ਆਈ ਸੀ। ਜਦੋਂ ਉਸ ਦੀ ਭੈਣ ਨੇ ਟਿਊਸ਼ਨ ਤੋਂ ਦੇਖਿਆ ਤਾਂ ਉਹ ਫਾਹੇ ‘ਤੇ ਲਟਕ ਰਹੀ ਸੀ। ਫਿਲਹਾਲ ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਲੜਕੀ ਦੇ ਮਾਪੇ ਉੱਤਰ ਪ੍ਰਦੇਸ਼ ਚਲੇ ਗਏ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।