ਕਟੜਾ : ਕਟੜਾ ਤੋਂ ਸ਼੍ਰੀਨਗਰ ਤੱਕ ਦਾ ਰੇਲ ਗੱਡੀ ਵਿੱਚ ਸਫ਼ਰ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ । ਕਟਰਾ ਤੋਂ ਸ਼੍ਰੀਨਗਰ ਦੇ ਵਿਚਕਾਰ ਰੇਲ ਗੱਡੀ ਸੇਵਾ ਦਾ ਉਦਘਾਟਨ 19 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾ ਕੇ ਕੀਤਾ ਜਾਵੇਗਾ । ਇਹ ਰੇਲ ਗੱਡੀ ਰਿਆਸੀ ਜ਼ਿਲ੍ਹੇ ਦੇ ਕਟੜਾ ਤੋਂ ਸ਼ੁਰੂ ਹੋਵੇਗੀ ਅਤੇ ਪੀਰ ਪੰਜਾਲ ਪਹਾੜੀ ਲੜੀ ਨੂੰ ਪਾਰ ਕਰਕੇ ਸ਼੍ਰੀਨਗਰ ਅਤੇ ਬਾਅਦ ਵਿੱਚ ਬਾਰਾਮੂਲਾ ਪਹੁੰਚੇਗੀ। ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਕੇਂਦਰੀ ਰਾਜ ਮੰਤਰੀ ਡਾ ਜਿਤੇਂਦਰ ਸਿੰਘ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਰਹਿਣਗੇ।
ਪ੍ਰਧਾਨ ਮੰਤਰੀ 19 ਅਪ੍ਰੈਲ ਦੀ ਸਵੇਰ ਨਵੀਂ ਦਿੱਲੀ ਤੋਂ ਊਧਮਪੁਰ ਆਰਮੀ ਏਅਰਪੋਰਟ ਪਹੁੰਚਣਗੇ ਅਤੇ ਫਿਰ ਚਿਨਾਬ ਨਦੀ ‘ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਲਈ ਉਡਾਣ ਭਰਨਗੇ। ਇਹ ਰੇਲ ਸੇਵਾ ਕਟੜਾ ਅਤੇ ਕਸ਼ਮੀਰ ਘਾਟੀ ਦਰਮਿਆਨ ਬਿਹਤਰ ਸੰਪਰਕ ਸਥਾਪਤ ਕਰਨ ਵਿੱਚ ਬਹੁਤ ਅੱਗੇ ਵਧੇਗੀ ਜੋ ਸਥਾਨਕ ਲੋਕਾਂ ਅਤੇ ਸੈਰ-ਸਪਾਟਾ ਉਦਯੋਗ ਲਈ ਲਾਭਦਾਇਕ ਸਾਬਤ ਹੋਵੇਗੀ।