ਕਠੂਆ : ਕਠੂਆ ‘ਚ ਫਿਰ ਤੋਂ ਮੁਕਾਬਲਾ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਕਠੂਆ ਦੇ ਜੁਥਾਣਾ ਇਲਾਕੇ ‘ਚ ਗੋਲੀਬਾਰੀ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 2 ਤੋਂ 3 ਜਵਾਨ ਜ਼ਖਮੀ ਵੀ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਜੁਥਾਣਾ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਇਸ ਦੌਰਾਨ ਮੌਕੇ ‘ਤੇ ਪੈਰਾ ਮਿਲਟਰੀ ਫੋਰਸ, ਐਸ.ਓ.ਜੀ., ਪੁਲਿਸ, ਫੌਜ ਦੇ ਜਵਾਨ ਮੌਕੇ ‘ਤੇ ਮੌਜੂਦ ਹਨ। ਦੋਵਾਂ ਪਾਸਿਆਂ ਤੋਂ ਕਾਫੀ ਗੋਲੀਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਠੂਆ ‘ਚ ਆਏ ਦਿਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਸੁਰੱਖਿਆ ਬਲ ਵੀ ਪੂਰੀ ਮੁਸਤੈਦੀ ਨਾਲ ਅੱਤਵਾਦੀਆਂ ਨੂੰ ਬਾਹਰ ਕੱਢਣ ‘ਚ ਲੱਗੇ ਹੋਏ ਹਨ। ਜਿਸ ਇਲਾਕੇ ‘ਚ ਮੁਕਾਬਲਾ ਹੋ ਰਿਹਾ ਹੈ, ਉਸ ਇਲਾਕੇ ‘ਚ ਕੁਝ ਸ਼ੱਕੀ ਨਜ਼ਰ ਆਉਣ ਦੀ ਵੀ ਸੂਚਨਾ ਮਿਲੀ ਹੈ।