ਪੰਜਾਬ : 27 ਮਾਰਚ ਤੋਂ ਰਾਸ਼ਨ ਕਾਰਡ ਅਤੇ ਗੈਸ ਸਿਲੰਡਰ ਨਾਲ ਜੁੜੇ ਨਿਯਮਾਂ ‘ਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਤਬਦੀਲੀਆਂ ਦਾ ਮੁੱਖ ਉਦੇਸ਼ ਰਾਸ਼ਨ ਅਤੇ ਗੈਸ ਸਿਲੰਡਰ ਦੀ ਵੰਡ ਵਿੱਚ ਪਾਰਦਰਸ਼ਤਾ ਲਿਆਉਣਾ ਹੈ।
ਡਿਜੀਟਲ ਰਾਸ਼ਨ ਕਾਰਡ
ਪਹਿਲਾ ਬਦਲਾਅ ਇਹ ਕੀਤਾ ਜਾ ਰਿਹਾ ਹੈ ਕਿ ਹੁਣ ਰਾਸ਼ਨ ਕਾਰਡ ਡਿਜੀਟਲ ਹੋਵੇਗਾ, ਜਿਸ ਨਾਲ ਵੰਡ ‘ਚ ਵਧੇਰੇ ਪਾਰਦਰਸ਼ਤਾ ਆਵੇਗੀ। ਡਿਜੀਟਲ ਰਾਸ਼ਨ ਕਾਰਡ ਨਾਲ ਜਾਅਲੀ ਕਾਰਡ ਧਾਰਕਾਂ ਦੀ ਪਛਾਣ ਕਰਨਾ ਆਸਾਨ ਹੋਵੇਗਾ।
ਵਨ ਨੇਸ਼ਨ ਵਨ ਰਾਸ਼ਨ ਕਾਰਡ
ਇਸ ਦੇ ਤਹਿਤ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਲਾਗੂ ਕੀਤੀ ਜਾਵੇਗੀ, ਜੋ ਪ੍ਰਵਾਸੀ ਮਜ਼ਦੂਰਾਂ ਲਈ ਖਾਸ ਤੌਰ ‘ਤੇ ਲਾਭਦਾਇਕ ਹੋਵੇਗੀ। ਇਸ ਦਾ ਮਤਲਬ ਹੈ ਕਿ ਕਿਸੇ ਵੀ ਰਾਜ ਜਾਂ ਹਿੱਸੇ ਵਿੱਚ ਕੰਮ ਕਰਨ ਵਾਲੇ ਲੋਕ ਹੁਣ ਦੇਸ਼ ਭਰ ਵਿੱਚ ਆਪਣੇ ਰਾਸ਼ਨ ਕਾਰਡ ਦੀ ਵਰਤੋਂ ਕਰ ਸਕਦੇ ਹਨ।
ਈ-ਕੇਵਾਈਸੀ ਅਤੇ ਬਾਇਓਮੈਟ੍ਰਿਕ ਤਸਦੀਕ
ਰਾਸ਼ਨ ਕਾਰਡ ਦੀ ਵਰਤੋਂ ਲਈ ਈ-ਕੇਵਾਈਸੀ ਕਰਨਾ ਲਾਜ਼ਮੀ ਹੋਵੇਗਾ, ਤਾਂ ਜੋ ਪਛਾਣ ਦੀ ਤਸਦੀਕ ਕੀਤੀ ਜਾ ਸਕੇ। ਇਸ ਤੋਂ ਇਲਾਵਾ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵੀ ਲਾਜ਼ਮੀ ਕੀਤਾ ਜਾਵੇਗਾ, ਜਿਸ ਨਾਲ ਜਾਅਲੀ ਲਾਭਪਾਤਰੀਆਂ ਨੂੰ ਰੋਕਿਆ ਜਾ ਸਕੇਗਾ। ਗੈਸ ਸਿਲੰਡਰ ਵੰਡ ਨਾਲ ਜੁੜੇ ਨਿਯਮ ਵੀ 27 ਮਾਰਚ ਤੋਂ ਬਦਲਣ ਦੀ ਸੰਭਾਵਨਾ ਹੈ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਵੰਡ ਪ੍ਰਕਿ ਰਿਆ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣਾ ਹੈ।
KYC ਪ੍ਰਕਿਰਿਆ
ਗੈਸ ਸਿਲੰਡਰ ਬੁੱਕ ਕਰਨ ਲਈ ਕੇ-ਵਾਈਸੀ ਪ੍ਰਕਿਰਿਆ ਨੂੰ ਲਾਜ਼ਮੀ ਬਣਾਇਆ ਜਾਵੇਗਾ। ਇਸ ਦੇ ਜ਼ਰੀਏ ਗਾਹਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਜਾਵੇਗੀ।
ਗੈਸ ਸਿਲੰਡਰ ਦੀ ਬੁਕਿੰਗ ਅਤੇ ਡਿਲੀਵਰੀ ਲਈ ਆਧਾਰ ਕਾਰਡ ਨੂੰ ਮੋਬਾਈਲ ਨੰਬਰ ਨਾਲ ਲਿੰਕ ਕਰਨਾ ਹੋਵੇਗਾ। ਇਸ ਨਾਲ ਗਾਹਕਾਂ ਦੀ ਪਛਾਣ ਅਤੇ ਡਿਲੀਵਰੀ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਵੇਗੀ। ਗੈਸ ਸਿਲੰਡਰ ਦੀ ਡਿਲੀਵਰੀ ਦੇ ਸਮੇਂ ਓਟੀਪੀ ਵੈਰੀਫਿਕੇਸ਼ਨ ਪ੍ਰਕਿ ਰਿਆ ਲਾਗੂ ਕੀਤੀ ਜਾਵੇਗੀ, ਜਿਸ ਨਾਲ ਸਿਲੰਡਰ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਹੋਵੇਗੀ।
ਸਮਾਰਟ ਚਿਪ ਅਤੇ ਗੈਸ ਸਬਸਿਡੀ
ਗੈਸ ਸਿਲੰਡਰਾਂ ਵਿੱਚ ਸਮਾਰਟ ਚਿਪਸ ਲਗਾਈਆਂ ਜਾਣਗੀਆਂ, ਜੋ ਵੰਡ ਪ੍ਰਕਿ ਰਿਆ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨਗੀਆਂ। ਇਸ ਤੋਂ ਇਲਾਵਾ ਗੈਸ ਸਬਸਿਡੀ ਅਤੇ ਸਿਲੰਡਰਾਂ ਦੀ ਗਿਣਤੀ ‘ਚ ਵੀ ਬਦਲਾਅ ਹੋ ਸਕਦਾ ਹੈ। ਇਹ ਸਾਰੇ ਬਦਲਾਅ ਰਾਸ਼ਨ ਵੰਡ ਅਤੇ ਗੈਸ ਸਿਲੰਡਰਾਂ ਦੀ ਡਿਲੀਵਰੀ ਨੂੰ ਵਧੇਰੇ ਪਾਰਦਰਸ਼ੀ, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ ਕੀਤੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਤਬਦੀਲੀਆਂ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਹ ਨਵੇਂ ਨਿਯਮ 27 ਮਾਰਚ ਤੋਂ ਲਾਗੂ ਹੋਣ ਦੀ ਉਮੀਦ ਹੈ।