HomeSportਰਾਜਸਥਾਨ ਰਾਇਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ IPL ਛੇਵਾਂ ਮੈਚ

ਰਾਜਸਥਾਨ ਰਾਇਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ IPL ਛੇਵਾਂ ਮੈਚ

Sports News : ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਆਈ.ਪੀ.ਐੱਲ ਦਾ ਛੇਵਾਂ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੂੰ ਆਪਣੇ ਸ਼ੁਰੂਆਤੀ ਮੈਚਾਂ ‘ਚ ਹਾਰ ਦਾ ਸਵਾਦ ਚੱਖਣਾ ਪਿਆ ਸੀ।ਅਜਿਹੇ ‘ਚ ਮੌਜੂਦਾ ਚੈਂਪੀਅਨ ਕੇਕੇਆਰ ਅਤੇ ਰਾਜਸਥਾਨ ਦਾ ਟੀਚਾ ਜਲਦ ਤੋਂ ਜਲਦ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਹੋਵੇਗਾ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਜਿੱਥੇ ਨਾਈਟ ਰਾਈਡਰਜ਼ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਰਾਜਸਥਾਨ ਰਾਇਲਜ਼ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 44 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

Head to Head 

ਕੁੱਲ ਮੈਚ – 30
ਰਾਜਸਥਾਨ – 14 ਜਿੱਤਾਂ
ਕੇਕੇਆਰ – 14 ਜਿੱਤਾਂ
ਕੋਈ ਨਤੀਜੇ ਨਹੀਂ – 2

ਪਿਚ ਰਿਪੋਰਟ

ਗੁਹਾਟੀ ਦੀ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਹੋਣ ਦੀ ਉਮੀਦ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਉੱਚ ਸਕੋਰਿੰਗ ਵਾਲਾ ਮੈਚ ਹੋਵੇਗਾ। ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ ‘ਚ ਦੂਜੀ ਪਾਰੀ ‘ਚ ਕੁਝ ਮਦਦ ਮਿਲ ਸਕਦੀ ਹੈ ਕਿਉਂਕਿ ਓਸ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਮੈਦਾਨ ‘ਤੇ ਖੇਡੇ ਗਏ ਆਈ.ਪੀ.ਐਲ ਦੇ ਚਾਰ ਮੈਚਾਂ ‘ਚੋਂ ਦੋ ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ, ਇਕ ਮੈਚ ਮੀਂਹ ‘ਚ ਰਿਹਾ ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਸਿਰਫ ਇਕ ਮੈਚ ਜਿੱਤਿਆ।

ਗੁਹਾਟੀ ‘ਚ ਨਮੀ ਦਾ ਪੱਧਰ 50 ਫੀਸਦੀ ਅਤੇ ਮੌਸਮ 25-30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਿਵੇਂ-ਜਿਵੇਂ ਸ਼ਾਮ ਹੁੰਦੀ ਹੈ, ਨਮੀ ਦਾ ਪੱਧਰ ਵਧਣ ਦੀ ਉਮੀਦ ਹੁੰਦੀ ਹੈ, ਜਿਸ ਨਾਲ ਦੂਜੇ ਨੰਬਰ ‘ਤੇ ਫੀਲਡਿੰਗ ਕਰਨ ਵਾਲੀ ਟੀਮ ਲਈ ਮੁਸ਼ਕਲ ਹੋ ਸਕਦੀ ਹੈ।

ਸੰਭਾਵਿਤ ਪਲੇਇੰਗ 11

ਰਾਜਸਥਾਨ ਰਾਇਲਜ਼ : ਯਸ਼ਸਵੀ ਜੈਸਵਾਲ, ਸੰਜੂ ਸੈਮਸਨ, ਰਿਆਨ ਪਰਾਗ (ਕਪਤਾਨ), ਨਿਤੀਸ਼ ਰਾਣਾ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਸ਼ੁਭਮ ਦੂਬੇ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ, ਫਜ਼ਲਹਕ ਫਾਰੂਕੀ।

ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਿਆ ਰਹਾਣੇ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਸੁਨੀਲ ਨਰਾਇਣ, ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ, ਸਪੈਂਸਰ ਜਾਨਸਨ/ ਐਨਰਿਚ ਨੋਰਜੇ, ਵਰੁਣ ਚੱਕਰਵਰਤੀ, ਵੈਭਵ ਅਰੋੜਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments