ਨਵੀਂ ਦਿੱਲੀ : ਦਿੱਲੀ ਦਾ ਵਿਧਾਨ ਸਭਾ ਬਜਟ ਸ਼ੈਸਨ ਚੱਲ ਰਿਹਾ ਹੈ । ਅਜਿਹੇ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਇੱਕ ਪੱਤਰ ਲਿਖਿਆ ਹੈ।
ਉਨ੍ਹਾਂ ਨੇ ਬਜਟ ‘ਤੇ ਚਰਚਾ ਲਈ ਘੱਟ ਸਮਾਂ ਰੱਖਣ ਸੰਬੰਧੀ ਇੱਕ ਪੱਤਰ ਲਿ ਖਿਆ ਹੈ। ਆਤਿਸ਼ੀ ਨੇ ਕਿਹਾ ਕਿ ਬਜਟ ਵਿੱਚ ਅਜਿਹਾ ਕੀ ਹੈ ਜਿਸਨੂੰ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਜਟ ‘ਤੇ ਸਿਰਫ਼ ਇੱਕ ਘੰਟੇ ਦੀ ਚਰਚਾ ਕਿਉਂ? ਆਰਥਿਕ ਸਰਵੇਖਣ ਪਹਿਲਾਂ ਪੇਸ਼ ਨਹੀਂ ਕੀਤਾ ਗਿਆ – ਹੁਣ ਸਰਕਾਰ ਬਜਟ ‘ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ?
ਆਤਿਸ਼ੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਬਜਟ ਪੇਸ਼ ਹੋਣ ਤੋਂ ਬਾਅਦ ਚਰਚਾ ਲਈ ਇਕ ਘੰਟਾ ਹੀ ਕਿਉ ਰੱਖਿਆ ਗਿਆ ਹੈ ਸਗੋਂ ਬਜਟ ਉੱਤੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ।