Homeਦੇਸ਼ਸੰਸਦ 'ਚ ਹੋਵੇਗੀ ਫਿਲਮ 'ਛਾਵਾ' ਦੀ ਵਿਸ਼ੇਸ਼ ਸਕ੍ਰੀਨਿੰਗ , ਭਾਰਤ 'ਚ ਹੁਣ...

ਸੰਸਦ ‘ਚ ਹੋਵੇਗੀ ਫਿਲਮ ‘ਛਾਵਾ’ ਦੀ ਵਿਸ਼ੇਸ਼ ਸਕ੍ਰੀਨਿੰਗ , ਭਾਰਤ ‘ਚ ਹੁਣ ਤੱਕ 597.66 ਕਰੋੜ ਰੁਪਏ ਦੀ ਕੀਤੀ ਕਮਾਈ

ਮੁੰਬਈ : ਵਿੱਕੀ ਕੌਸ਼ਲ ਦੀ ਫਿਲਮ ‘ਛਾਵਾ’ ਨੂੰ ਦਰਸ਼ਕਾਂ ਵੱਲੋਂ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ। ਫਿਲਮ ਦੀ ਰਿਲੀਜ਼ ਦੇ 40 ਦਿਨਾਂ ਬਾਅਦ ਵੀ ਇਹ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪੀ.ਐੱਮ ਨਰਿੰਦਰ ਮੋਦੀ ਨੇ ਪਹਿਲਾਂ ਫਿਲਮ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਹੁਣ ਉਹ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਸੰਸਦ ‘ਚ ਹੋਵੇਗੀ ‘ਛਾਵਾ’ ਦੀ ਵਿਸ਼ੇਸ਼ ਸਕ੍ਰੀਨਿੰਗ
ਪ੍ਰਧਾਨ ਮੰਤਰੀ ਮੋਦੀ 27 ਮਾਰਚ ਨੂੰ ਸੰਸਦ ਲਾਇਬ੍ਰੇਰੀ ਭਵਨ ਦੇ ਬਾਲਯੋਗੀ ਆਡੀਟੋਰੀਅਮ ‘ਚ ‘ਛਵਾ’ ਦੀ ਵਿਸ਼ੇਸ਼ ਸਕ੍ਰੀਨਿੰਗ ਦੇਖਣ ਲਈ ਜਾਣਗੇ। ਉਨ੍ਹਾਂ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕਈ ਮੰਤਰੀ ਅਤੇ ਸੰਸਦ ਮੈਂਬਰ ਵੀ ਹੋਣਗੇ।

ਵਿੱਕੀ ਕੌਸ਼ਲ ਵੀ ਸਕ੍ਰੀਨਿੰਗ ਵਿੱਚ ਹੋਣਗੇ ਸ਼ਾਮਲ
ਇਸ ਖਾਸ ਸਪੈਸ਼ਲ ਸਕ੍ਰੀਨਿੰਗ ਵਿੱਚ ਵਿੱਕੀ ਕੌਸ਼ਲ , ਜੋ ਫਿਲਮ ‘ਚ ਸੰਭਾਜੀ ਦਾ ਕਿਰਦਾਰ ਨਿਭਾ ਰਹੇ ਹਨ , ਨਿਰਦੇਸ਼ਕ ਲਕਸ਼ਮਣ ਉਟੇਕਰ ਅਤੇ ਨਿਰਮਾਤਾ ਦਿਨੇਸ਼ ਵਿਜਾਨ ਵੀ ਸ਼ਾਮਲ ਹੋਣਗੇ। ਦੱਸ ਦੇਈਏ ਕਿ ਪੀ.ਐੱਮ ਮੋਦੀ ਨੇ 21 ਫਰਵਰੀ ਨੂੰ ਦਿੱਲੀ ਵਿੱਚ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਫਿਲਮ ‘ਛਾਵਾ’ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ , ਇਹ ਮਹਾਰਾਸ਼ਟਰ ਅਤੇ ਮੁੰਬਈ ਹੀ ਹੈ ਜਿਸ ਨੇ ਮਰਾਠੀ ਫਿਲਮਾਂ ਦੇ ਨਾਲ-ਨਾਲ ਹਿੰਦੀ ਸਿਨੇਮਾ ਨੂੰ ਵੀ ਉਚਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ, ‘ਇਨ੍ਹੀਂ ਦਿਨੀਂ ‘ਛਾਵਾ’ ਦੀ ਧੂਮ ਮਚੀ ਹੋਈ ਹੈ। ‘

‘ਛਵਾ’ ਨੇ ਬਾਕਸ ਆਫਿਸ ‘ਤੇ ਤੋੜੇ ਸਾਰੇ ਰਿਕਾਰਡ
ਫਿਲਮ ‘ਛਾਵਾ’ 14 ਫਰਵਰੀ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ ਇਸ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਹੁਣ ਫਿਲਮ ਦੀ ਰਿਲੀਜ਼ ਦੇ 40 ਦਿਨ ਬਾਅਦ ਇਹ 600 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਤੋਂ ਸਿਰਫ ਇਕ ਕਦਮ ਦੂਰ ਹੈ। ਫਿਲਮ ਨੇ ਹੁਣ ਤੱਕ ਭਾਰਤ ਵਿੱਚ 597.66 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਗਲੇ ਕੁਝ ਦਿਨਾਂ ‘ਚ ‘ਛਾਵਾ’ ‘ਸਤ੍ਰੀ 2’ ਦਾ ਰਿਕਾਰਡ ਵੀ ਤੋੜ ਸਕਦੀ ਹੈ , ਜਿਸਨੇ ਭਾਰਤ ‘ਚ 597.99 ਕਰੋੜ ਰੁਪਏ ਕਮਾਏ ਸਨ। ਇਸ ਤਰ੍ਹਾਂ ਵਿੱਕੀ ਕੌਸ਼ਲ ਦੀ ‘ਛਾਵਾ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ ਅਤੇ ਹੁਣ ਪੀ.ਐੱਮ ਮੋਦੀ ਵੱਲੋਂ ਆਯੋਜਿਤ ਵਿਸ਼ੇਸ਼ ਸਕ੍ਰੀਨਿੰਗ ਤੋਂ ਫਿਲਮ ਨੂੰ ਹੋਰ ਵੀ ਮਹੱਤਵਪੂਰਨ ਮਾਨਤਾ ਮਿਲ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments