HomeSportIPL 'ਚ ਓਰੇਂਜ ਕੈਪ ਦੀ ਦੌੜ ਸ਼ੁਰੂ, ਟਾਪ-10 'ਚ 5 ਭਾਰਤੀ ਬੱਲੇਬਾਜ਼...

IPL ‘ਚ ਓਰੇਂਜ ਕੈਪ ਦੀ ਦੌੜ ਸ਼ੁਰੂ, ਟਾਪ-10 ‘ਚ 5 ਭਾਰਤੀ ਬੱਲੇਬਾਜ਼ ਤੇ 5 ਵਿਦੇਸ਼ੀ ਖਿਡਾਰੀ

Sports News : ਆਈ.ਪੀ.ਐਲ 2025 ਵਿੱਚ ਹੁਣ ਤੱਕ ਚਾਰ ਮੈਚ ਖੇਡੇ ਗਏ ਹਨ ਅਤੇ ਦੌੜਾਂ ਦੇਖਣ ਨੂੰ ਮਿਲੀਆਂ ਹਨ। ਇਸ ਦੇ ਨਾਲ ਹੀ ਆਈ.ਪੀ.ਐਲ ‘ਚ ਓਰੇਂਜ ਕੈਪ ਦੀ ਦੌੜ ਸ਼ੁਰੂ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਦੌੜ ‘ਚ ਟਾਪ-10 ‘ਚ 5 ਭਾਰਤੀ ਬੱਲੇਬਾਜ਼ ਅਤੇ 5 ਵਿਦੇਸ਼ੀ ਖਿਡਾਰੀ ਹਨ। ਰਨ ਚੇਜ਼ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਵਿਰਾਟ ਕੋਹਲੀ ਆਪਣੇ ਪਹਿਲੇ ਮੈਚ ‘ਚ 59 ਦੌੜਾਂ ਦੀ ਪਾਰੀ ਨਾਲ 9ਵੇਂ ਨੰਬਰ ‘ਤੇ ਬਣੇ ਹੋਏ ਹਨ।

ਵਿਰਾਟ ਕੋਹਲੀ ਸਾਲ 2024 ਵਿੱਚ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਵਿਰਾਟ ਨੇ 15 ਮੈਚਾਂ ਵਿੱਚ 741 ਦੌੜਾਂ ਬਣਾਈਆਂ। ਵਿਰਾਟ ਨੇ ਪਿਛਲੇ ਸਾਲ ਵੀ ਸੈਂਕੜਾ ਲਗਾਇਆ ਸੀ ਅਤੇ ਉਨ੍ਹਾਂ ਦਾ ਸਰਵਉੱਚ ਸਕੋਰ 113 ਸੀ। ਵਿਰਾਟ ਨੇ ਟੂਰਨਾਮੈਂਟ ਵਿੱਚ 5 ਅਰਧ ਸੈਂਕੜੇ ਲਗਾਏ। ੳਨ੍ਹਾਂ ਨੇ 62 ਚੌਕੇ ਅਤੇ 38 ਛੱਕੇ ਵੀ ਲਗਾਏ। ਵਿਰਾਟ ਨੇ 2025 ਦੀ ਸ਼ੁਰੂਆਤ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਕੀਤੀ ਹੈ। ਕਿਉਂਕਿ ਇਹ ਟੂਰਨਾਮੈਂਟ ਦਾ ਸ਼ੁਰੂਆਤੀ ਪੜਾਅ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹ 9ਵੇਂ ਸਥਾਨ ਤੋਂ ਵੱਡੀ ਛਾਲ ਮਾਰਨਗੇ।

ਆਓ ਜਾਣਦੇ ਹਾਂ ਕਿ ਟਾਪ-10 ‘ਚ ਕਿਹੜਾ ਕ੍ਰਿਕਟਰ ਅੱਗੇ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਓਰੇਂਜ ਕੈਪ ਦੀ ਦੌੜ ‘ਚ ਚੋਟੀ ‘ਤੇ ਹਨ। ਉਨ੍ਹਾਂ ਨੇ ਹੈਦਰਾਬਾਦ ਲਈ ਰਾਜਸਥਾਨ ਰਾਇਲਜ਼ ਵਿਰੁੱਧ ਪਹਿਲੇ ਮੈਚ ਵਿੱਚ ਤੂਫਾਨੀ ਸੈਂਕੜਾ ਬਣਾਇਆ ਸੀ। 106 ਦੌੜਾਂ ਦੀ ਪਾਰੀ ਨਾਲ ਉਹ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਦੂਜੇ ਨੰਬਰ ‘ਤੇ ਲਖਨਊ ਸੁਪਰ ਜਾਇੰਟਸ ਦੇ ਨਿਕੋਲਸ ਪੂਰਨ ਹਨ, ਜਿਨ੍ਹਾਂ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 75 ਦੌੜਾਂ ਬਣਾਈਆਂ ਸਨ। ਤੀਜੇ ਨੰਬਰ ‘ਤੇ ਲਖਨਊ ਸੁਪਰ ਜਾਇੰਟਸ ਦੇ ਮਿਸ਼ੇਲ ਮਾਰਸ਼ ਹਨ, ਜਿਨ੍ਹਾਂ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 72 ਦੌੜਾਂ ਬਣਾਈਆਂ ਸਨ।

ਚੌਥੇ ਨੰਬਰ ‘ਤੇ ਰਾਜਸਥਾਨ ਰਾਇਲਜ਼ ਦੇ ਧਰੁਵ ਜੁਰੇਲ ਹਨ, ਜਿਨ੍ਹਾਂ ਨੇ ਆਪਣੇ ਪਹਿਲੇ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 70 ਦੌੜਾਂ ਬਣਾਈਆਂ ਸਨ। ਪੰਜਵੇਂ ਨੰਬਰ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈਡ ਹਨ, ਜਿਨ੍ਹਾਂ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ 67 ਦੌੜਾਂ ਬਣਾਈਆਂ ਸਨ। ਛੇਵੇਂ ਨੰਬਰ ‘ਤੇ ਦਿੱਲੀ ਕੈਪੀਟਲਜ਼ ਦੇ ਆਸ਼ੂਤੋਸ਼ ਸ਼ਰਮਾ ਹਨ, ਜਿਨ੍ਹਾਂ ਨੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ 66 ਦੌੜਾਂ ਬਣਾਈਆਂ ਸਨ। ਸੱਤਵੇਂ ਨੰਬਰ ‘ਤੇ ਸੰਜੂ ਸੈਮਸਨ ਹਨ, ਜਿਨ੍ਹਾਂ ਨੇ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 66 ਦੌੜਾਂ ਬਣਾਈਆਂ ਸਨ।

ਅੱਠਵੇਂ ਨੰਬਰ ‘ਤੇ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰ ਹਨ, ਜਿਨ੍ਹਾਂ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ 65 ਦੌੜਾਂ ਬਣਾਈਆਂ ਸਨ। 9ਵੇਂ ਨੰਬਰ ‘ਤੇ ਆਰ.ਸੀ.ਬੀ ਦੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ ਕੋਲਕਾਤਾ ਖ਼ਿਲਾਫ਼ ਪਹਿਲੇ ਮੈਚ ‘ਚ 59 ਦੌੜਾਂ ਬਣਾਈਆਂ ਸਨ। 10ਵੇਂ ਨੰਬਰ ‘ਤੇ ਆਰ.ਸੀ.ਬੀ ਦੇ ਸਲਾਮੀ ਬੱਲੇਬਾਜ਼ ਫਿਲ ਸਾਲਟ ਹਨ, ਜਿਨ੍ਹਾਂ ਨੇ ਕੋਲਕਾਤਾ ਖ਼ਿਲਾਫ਼ 56 ਦੌੜਾਂ ਬਣਾਈਆਂ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments