Homeਦੇਸ਼ਇੰਦੌਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਐਲ.ਪੀ.ਜੀ. ਭਰਦੇ ਸਮੇਂ ਹੋਇਆ ਜ਼ੋਰਦਾਰ ਧਮਾਕਾ ,...

ਇੰਦੌਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਐਲ.ਪੀ.ਜੀ. ਭਰਦੇ ਸਮੇਂ ਹੋਇਆ ਜ਼ੋਰਦਾਰ ਧਮਾਕਾ , ਦੋ ਜ਼ਖਮੀ

ਇੰਦੌਰ : ਇੰਦੌਰ ‘ਚ ਅੱਜ ਦੁਕਾਨ ‘ਚ ਇਕ ਵੱਡੇ ਸਿਲੰਡਰ ‘ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਐਲ.ਪੀ.ਜੀ. ਭਰਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ, ਜਿਸ ‘ਚ ਇਕ ਕਰਮਚਾਰੀ ਅਤੇ ਇਕ ਰਿਸ਼ਤੇਦਾਰ ਜ਼ਖਮੀ ਹੋ ਗਏ। ਇਹ ਘਟਨਾ ਆਜ਼ਾਦ ਨਗਰ ਥਾਣਾ ਖੇਤਰ ਦੀ ਹੈ। ਡੀ.ਸੀ.ਪੀ. ਵਿਨੋਦ ਕੁਮਾਰ ਮੀਨਾ ਨੇ ਦੱਸਿਆ ਕਿ ਘਣਸ਼ਿਆਮ ਯਾਦਵ ਨਾਂ ਦਾ ਦੁਕਾਨਦਾਰ ਉਨ੍ਹਾਂ ਦੀ ਦੁਕਾਨ ‘ਤੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਐਲ.ਪੀ.ਜੀ. ਭਰਨ ਦਾ ਕੰਮ ਕਰ ਰਿਹਾ ਸੀ।

ਘਟਨਾ ਦੇ ਸਮੇਂ ਘਣਸ਼ਿਆਮ ਯਾਦਵ ਦੀ ਦੁਕਾਨ ‘ਤੇ ਇਕ ਵੱਡੇ ਸਿਲੰਡਰ ‘ਚੋਂ 18 ਛੋਟੇ ਸਿਲੰਡਰਾਂ ‘ਚ ਗੈਸ ਭਰੀ ਜਾ ਰਹੀ ਸੀ ਕਿ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਵਿਚ ਘਨਸ਼ਿਆਮ ਯਾਦਵ ਦਾ ਇਕ ਕਰਮਚਾਰੀ ਅਤੇ ਇਕ ਰਿਸ਼ਤੇਦਾਰ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ

ਡੀ.ਸੀ.ਪੀ. ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੁਕਾਨਦਾਰ ਘਣਸ਼ਿਆਮ ਯਾਦਵ ਖ਼ਿਲਾਫ਼ ਜ਼ਰੂਰੀ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਖੁਰਾਕ ਵਿਭਾਗ ਨੂੰ ਵੀ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸਥਾਨਕ ਲੋਕਾਂ ਦੀ ਨਾਰਾਜ਼ਗੀ

ਧਮਾਕੇ ਤੋਂ ਬਾਅਦ ਆਲੇ-ਦੁਆਲੇ ਰਹਿਣ ਵਾਲੇ ਲੋਕ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਘਟਨਾ ਵਾਲੀ ਥਾਂ ਦੇ ਨੇੜੇ ਰਹਿਣ ਵਾਲੀ ਸਪਨਾ ਯਾਦਵ ਨੇ ਦੱਸਿਆ ਕਿ ਭਾਂਡੇ ਦੀ ਦੁਕਾਨ ਦੀ ਆੜ ‘ਚ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਐਲ.ਪੀ.ਜੀ. ਸਿਲੰਡਰ ਭਰਨ ਦਾ ਕੰਮ ਚੱਲ ਰਿਹਾ ਸੀ। ਇਸ ਦੇ ਬਾਵਜੂਦ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਦੁਕਾਨਦਾਰ ਨੇ ਕੰਮ ਬੰਦ ਨਹੀਂ ਕੀਤਾ। ਇਸ ਦੁਕਾਨ ‘ਤੇ ਪਹਿਲਾਂ ਵੀ ਗੈਸ ਰਿ ਫਿਿਲੰਗ ਦੌਰਾਨ ਧਮਾਕਾ ਹੋ ਚੁੱਕਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments