Home ਪੰਜਾਬ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਭੰਡਾਰੇ ਮੌਕੇ 6 ਲੱਖ ਤੋਂ ਵੱਧ ਸੰਗਤ...

ਰਾਧਾ ਸੁਆਮੀ ਡੇਰਾ ਬਿਆਸ ਵਿਖੇ ਭੰਡਾਰੇ ਮੌਕੇ 6 ਲੱਖ ਤੋਂ ਵੱਧ ਸੰਗਤ ਪਹੁੰਚੀ ਬਿਆਸ , 30 ਮਾਰਚ ਨੂੰ ਹੋਵੇਗਾ ਅਗਲਾ ਸਤਿਸੰਗ

0

ਬਿਆਸ : ਰਾਧਾ ਸੁਆਮੀ ਡੇਰਾ ਬਿਆਸ ਵਿਖੇ ਭੰਡਾਰੇ ਮੌਕੇ ਦੂਰ-ਦੂਰ ਤੋਂ ਸੰਗਤ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸੰਗਤ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤੇ ਗਏ ਸਤਿਸੰਗ ਦਾ ਆਨੰਦ ਮਾਣਿਆ। ਇਸ ਮੌਕੇ ਬਾਬਾ ਗੁਰਿੰਦਰ ਸਿੰਘ ਜੀ ਨੇ ਸਪੱਸ਼ਟ ਕੀਤਾ ਕਿ ਜਿਹੜਾ ਵਿਅਕਤੀ ਕਿਸੇ ਵਿਅਕਤੀ ਨੂੰ ਦੁੱਖ ਪਹੁੰਚਾਉਂਦਾ ਹੈ, ਉਹ ਕਦੇ ਵੀ ਖੁਸ਼ ਨਹੀਂ ਹੋ ਸਕਦਾ।

ਸਤਿਸੰਗ ਦੌਰਾਨ ਬਾਬਾ ਗੁਰਿੰਦਰ ਸਿੰਘ ਨੇ ਸਮੁੱਚੀ ਸੰਗਤ ਨੂੰ ਇਨਸਾਨ ਵਜੋਂ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਨਾਮ ਸ਼ਬਦ ਦੀ ਕਮਾਈ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਇਹ ਮਨੁੱਖੀ ਜੀਵਨ ਪਤਾ ਨਹੀਂ ਕਿੰਨ੍ਹੇ ਜਨਮਾਂ ਤੋਂ ਬਾਅਦ ਮਿ ਲਿਆ ਹੈ। ਸਾਨੂੰ ਇਸ ਜੀਵਨ ਦਾ ਅਨੰਦ ਲੈਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਜੀਵਨ ਵਿੱਚ ਉਸ ਪ੍ਰਮਾਤਮਾ ਨਾਲ ਜੁੜਨ ਦਾ ਵੀ ਮੌਕਾ ਮਿ ਲਿਆ ਹੈ ਜਿਸਨੂੰ ਸੰਭਾਲਣ ਦੀ ਲੋੜ ਹੈ ।

ਭੰਡਾਰੇ ਮੌਕੇ 6 ਲੱਖ ਤੋਂ ਵੱਧ ਸੰਗਤ ਡੇਰਾ ਬਿਆਸ ਪਹੁੰਚੀ । ਇਸ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਹਾਜ਼ਰ ਸਨ । ਸਤਿਸੰਗ ਦੀ ਸਮਾਪਤੀ ‘ਤੇ ਡੇਰਾ ਮੁਖੀ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਅਗਲਾ ਸਤਿਸੰਗ 30 ਮਾਰਚ ਨੂੰ ਹੋਵੇਗਾ ਅਤੇ ਜੋ ਵੀ ਆਉਣਾ ਚਾਹੁੰਦਾ ਹੈ ਉਹ ਬਹੁਤ ਖੁਸ਼ੀ ਨਾਲ ਆ ਸਕਦਾ ਹੈ।

Exit mobile version