ਗੈਜੇਟ ਡੈਸਕ : ਟਵਿੱਟਰ ਦੀ ਨੀਲੀ ਚਿੜੀਆ ਲੋਗੋ ਕਦੇ ਸੋਸ਼ਲ ਮੀਡੀਆ ਦੀ ਦੁਨੀਆ ‘ਚ ਪਛਾਣ ਦਾ ਪ੍ਰਤੀਕ ਸੀ ਪਰ ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਖਰੀਦਿਆ ਹੈ, ਉਸ ਨੇ ਇਸ ਪਲੇਟਫਾਰਮ ‘ਚ ਕਈ ਵੱਡੇ ਬਦਲਾਅ ਕੀਤੇ ਹਨ। ਸਭ ਤੋਂ ਵੱਡਾ ਬਦਲਾਅ ਇਹ ਸੀ ਕਿ ਉਸਨੇ ਟਵਿੱਟਰ ਦਾ ਨਾਮ ਬਦਲ ਕੇ ‘ਐਕਸ’ ਕਰ ਦਿੱਤਾ। ਹੁਣ ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ਟਵਿੱਟਰ ਦੇ ਹੈੱਡਕੁਆਰਟਰ ‘ਤੇ ਨੀਲੇ ਪੰਛੀ ਦਾ ਆਈਕੋਨਿਕ ਲੋਗੋ ਵੀ ਨਿਲਾਮੀ ‘ਚ ਵੇਚਿਆ ਗਿਆ ਹੈ।
ਨਿਲਾਮੀ ਕਰਤਾ ਦੇ ਪੀ.ਆਰ ਮੁਤਾਬਕ ਇਸ ਨੀਲੇ ਪੰਛੀ ਦੀ ਨਿਲਾਮੀ 34,375 ਡਾਲਰ (ਕਰੀਬ 30 ਲੱਖ ਰੁਪਏ) ‘ਚ ਹੋਈ ਹੈ। ਇਸ ਪੰਛੀ ਦਾ ਭਾਰ ਲਗਭਗ 254 ਕਿਲੋਗ੍ਰਾਮ ਹੈ ਅਤੇ ਇਸ ਦਾ ਆਕਾਰ 12 ਫੁੱਟ ਲੰਬਾ ਅਤੇ 9 ਫੁੱਟ ਚੌੜਾ ਹੈ। ਹਾਲਾਂਕਿ, ਪੰਛੀ ਦੇ ਨਵੇਂ ਮਾਲਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ।
ਨੀਲੇ ਪੰਛੀ ਤੋਂ ਇਲਾਵਾ ਐਪਲ-1 ਕੰਪਿਊਟਰ ਦੀ ਨਿਲਾਮੀ ਲਗਭਗ 3.22 ਕਰੋੜ ਰੁਪਏ (3.75 ਲੱਖ ਡਾਲਰ) ‘ਚ ਹੋਈ ਹੈ। ਸਟੀਵ ਜੌਬਸ ਦੁਆਰਾ ਦਸਤਖਤ ਕੀਤੇ ਗਏ ਐਪਲ ਚੈੱਕ ਨੂੰ ਵੀ 112,054 ਡਾਲਰ (112,054 ਡਾਲਰ) ਵਿੱਚ ਨੀਲਾਮ ਕੀਤਾ ਗਿਆ ਸੀ।